*ਅਧਿਆਪਕ ਸਵੇਰੇ ਜੂਮ ਕਲਾਸਾਂ ਲਗਾਉਂਦੇ..ਫਿਰ ਨਵੇਂ ਦਾਖ਼ਲੇ ਲਈ ਘਰ- ਘਰ ਹੋਕਾ ਲਗਾਉਂਦੇ*

0
173

ਬੁਢਲਾਡਾ 12 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ): ਸਕੂਲ ਸਿੱਖਿਆ ਵਿਭਾਗ ਦੇ ਮੋਹਰੀ ਸਕੂਲਾਂ ਵਿੱਚ ਸ਼ੁਮਾਰ ਸਰਕਾਰੀ ਹਾਈ ਸਮਾਰਟ ਸਕੂਲ ਦੋਦੜਾ ਦੇ ਅਧਿਆਪਕ ਕਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਪੜੵਾਈ ਪ੍ਤੀ ਆਨਲਾਈਨ ਜੂਮ ਕਲਾਸਾਂ ਰਾਹੀਂ ਪੜੵਾਈ ਕਰਾ ਰਹੇ ਹਨ। ਸਕੂਲ ਦੇ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਦੱਸਿਆ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਦਾਨ ਕਰਨਾ ਉਹਨਾਂ ਦਾ ਮੁੱਖ ਉਦੇਸ਼ ਹੈ। ਇਸੇ ਉਦੇਸ਼ ਹਿਤ ਉਹਨਾਂ ਸਮੇਤ ਸਕੂਲ ਦੇ ਸਾਰੇ ਅਧਿਆਪਕ ਆਪਣੇ ਆਪਣੇ ਕਲਾਸ ਰੂਮ ਰਾਹੀਂ ਜੂਮ ਕਲਾਸਾਂ ਲਗਾਉਂਦੇ ਹਨ ਤਾਂ ਜੋ ਬੱਚਿਆਂ ਦੀ ਪੜੵਾਈ ਦਾ ਨੁਕਸਾਨ ਨਾ ਹੋਵੇ ਤੇ ਘਰ ਰਹਿ ਕੇ ਬੱਚੇ ਪੜੵਾਈ ਨਾਲ਼ ਜੁੜੇ ਰਹਿਣ । ਜੂਮ ਕਲਾਸਾਂ ਲਗਾਉਣ ਉਪਰੰਤ ਸਕੂਲ ਦੇ ਅਧਿਆਪਕ ਟੀਮਾਂ ਬਣਾ ਕੇ ਦਾਖ਼ਲਿਆਂ ਲਈ ਪੂਰਨ ਜੋਸ਼ ਤੇ ਉਤਸ਼ਾਹ ਨਾਲ਼ ਪਿੰਡ ਵਿੱਚ ਜਾਂਦੇ ਹਨ । ਇਸ ਮੌਕੇ ਪਿੰਡ ਦੀ ਸੱਥ, ਧਰਮਸ਼ਾਲਾ, ਚੌਂਕ ਤੇ ਘਰਾਂ ਵਿੱਚ ਜਾ ਕੇ ਪੈਂਫਲੇਟ

ਵੰਡ ਕੇ ਸਕੂਲ ਦੇ ਬੁਨਿਆਦੀ  ਤੇ ਵਿੱਦਿਅਕ ਪੱਧਰ ਵਿੱਚ ਆਏ ਸਾਕਾਰਾਤਮਕ ਬਦਲਾਅ  ਬਾਰੇ ਜਾਗਰੂਕ ਕਰਨ ਦੇ ਨਾਲ਼ ਨਾਲ਼ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਸਕੂਲ ਦੇ ਗਣਿਤ ਅਧਿਆਪਕ ਗਗਨਦੀਪ, ਸਾਇੰਸ ਅਧਿਆਪਕਾ ਵੀਨਾ ਤੇ ਅੰਗਰੇਜ਼ੀ ਅਧਿਆਪਕਾ ਪਰਮਿੰਦਰ ਕੌਰ ਨੇ ਦੱਸਿਆ ਕਿ ਜੂਮ ਕਲਾਸ ਰਾਹੀਂ ਪੜੵਨ  ਲਈ ਬੱਚੇ ਚੰਗਾ ਹੁੰਗਾਰਾ ਦੇ ਰਹੇ ਹਨ ਤੇ ਅਧਿਆਪਕ ਵੀ ਨਵੀਂ ਤਕਨੀਕ ਨਾਲ਼ ਜੁੜੇ ਹਨ।  ਪੁਸਤਕ ਨੋਡਲ ਅਫ਼ਸਰ  ਮਲਕੀਤ ਕੌਰ ਅਨੁਸਾਰ ਬੱਚੇ ਨਵੀਆਂ ਮੁਫ਼ਤ ਕਿਤਾਬਾਂ ਬੜੇ ਚਾਅ ਨਾਲ਼ ਲੈ ਰਹੇ ਹਨ।

ਨਵਾਂ ਦਾਖਲਾ ਨੋਡਲ ਜਗਵਿੰਦਰ ਕੌਰ ਅਨੁਸਾਰ ਸਕੂਲ ਦੇ ਸਮਾਰਟ ਕਲਾਸਰੂਮ, ਵਿੱਦਿਅਕ ਪਾਰਕ, ਸ਼ਾਨਦਾਰ ਖੇਡ ਗਰਾਊਂਡ ਤੇ ਸਮਾਰਟ ਲੈਬਜ਼ ਨਵੇਂ ਦਾਖਲੇ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ। ਇਸ ਮੌਕੇ ਸਕੂਲ ਦੇ ਅਧਿਆਪਕ ਲਛਮਣ ਸਿੰਘ,ਅਵਤਾਰ ਸਿੰਘ,  ਗੁਰਪੀ੍ਤ ਸਿੰਘ, ਸੀਮਾ ਸਿੰਗਲਾ,ਅਮਿ੍ਤਪਾਲ ਕੌਰ, ਅਮਨਦੀਪ ਕੌਰ,ਕਮਲਜੀਤ ਕੌਰ, ਮੰਜੂ ਬਾਲਾ ਪੁਰੀ , ਪ੍ਭਜੋਤ ਕੌਰ, ਚੇਅਰਮੈਨ ਹਰਵਿੰਦਰ ਸਿੰਘ, ਉਪ ਚੇਅਰਮੈਨ ਗੁਰਸੇਵਕ ਸਿੰਘ ਆਦਿ  ਹਾਜ਼ਰ ਸਨ ।

NO COMMENTS