*’…ਅਧਿਆਪਕਾਂ ਦੀ ਗੱਲ ਨਾ ਸੁਣਨਾ, ਸਹੀ ਪੈਰਵਾਈ ਨਾ ਕਰਨਾ, ਧਮਕੀਆਂ ਦੇਣਾ ਇਹ ਸਭ…’, ETT ਅਧਿਆਪਕਾਂ ਦੇ ਧਰਨੇ ਨੂੰ ਲੈਕੇ ਬੋਲੇ ਪਗਰਟ ਸਿੰਘ*

0
32

(ਸਾਰਾ ਯਹਾਂ/ਬਿਊਰੋ ਨਿਊਜ਼): ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਵਲੋਂ ਲਾਏ ਧਰਨੇ ਨੂੰ ਲੈ ਕੇ ਪਰਗਟ ਸਿੰਘ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਵਲੋਂ ਸਕੂਲੀ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੱਕਾ ਮੋਰਚਾ ਲਾਇਆ ਗਿਆ ਹੈ। ਇਸ ਮੋਰਚਾ 70ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। 

ਉੱਥੇ ਹੀ ਪਰਗਟ ਸਿੰਘ ਟਵੀਟ ਕਰਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ, “ਸਿਰਫ਼ 3 ਮਹੀਨੇ ਬਤੌਰ ਸਿੱਖਿਆ ਮੰਤਰੀ ਦੀ ਮਿਲੀ ਜ਼ਿੰਮੇਵਾਰੀ ਨਾਲ ਪੰਜਾਬ ਲਈ ਅਧਿਆਪਕਾਂ/ਪ੍ਰੋਫੈਸਰਾਂ ਦੀ ਜ਼ਰੂਰਤ ਪੂਰੀ ਕਰਨ ਦੇ ਇਰਾਦੇ ਨਾਲ ਮੈਂ ਭਰਤੀਆਂ ਕੀਤੀਆਂ। ਓਹਨਾਂ ਵਿੱਚੋਂ ਇੱਕ 5994 ETT ਕੇਡਰ ਦੀ ਭਰਤੀ ਵੀ ਸੀ, ਜਿਸਨੂੰ ਪੂਰਾ ਕਰਵਾਉਣ ਲਈ 2 ਸਾਲ ਬਾਅਦ ਅੱਜ ਵੀ ਇਹ ਬੱਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਠੰਢ ਵਿੱਚ ਬੈਠੇ ਹਨ।

2022 ਚੋਣਾਂ ਵਿੱਚ ਲੋਕਾਂ ਨੇ ਫ਼ਤਵਾ ਭਗਵੰਤ ਮਾਨ ਸਰਕਾਰ ਨੂੰ ਦਿੱਤਾ। ਅਫਸੋਸ ਵਾਲੀ ਗੱਲ ਹੈ ਸਾਰੀਆਂ ਭਰਤੀਆਂ ਨੂੰ ਲਮਕਾਇਆ ਜਾ ਰਿਹਾ ਹੈ। ਪੰਜਾਬ ਦੀ ਸਿੱਖਿਆ ਲਈ ਜੇਕਰ ਅਸੀਂ ਸੁਹਿਰਦ ਹੋ ਕੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਰਾਜਨੀਤਿਕ ਖੁੰਦਕ ਛੱਡ ਅਧਿਆਪਕਾਂ ਦੀਆਂ ਭਰਤੀਆਂ ਪੂਰੀਆਂ ਕਰਨ ਵੱਲ ਤਰਜ਼ੀਹ ਹੋਣੀ ਚਾਹੀਦੀ ਹੈ। ਇਹਨਾਂ ਅਧਿਆਪਕਾਂ ਦੀ ਗੱਲ ਨਾ ਸੁਣਨਾ, ਸਹੀ ਪੈਰਵਾਈ ਨਾ ਕਰਨਾ, ਧਮਕੀਆਂ ਦੇਣਾ ਇਹ ਸਭ ਪੰਜਾਬ ਦੀ ਸਿੱਖਿਆ ਲਈ ਬੇਹੱਦ ਮੰਦਭਾਗਾ ਹੈ।”

NO COMMENTS