*ਅਧਿਆਪਕਾਂ ਦੀਆਂ ਤਰੱਕੀਆਂ ‘ਤੇ ਯੂ-ਟਰਨ! ਖਹਿਰਾ ਨੇ ਘੇਰਿਆ, ਬੋਲੇ…ਸਰਕਾਰ ਦੇ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ…*

0
49

ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ 688 ਲੈਕਚਰਾਰ ਨੂੰ ਪ੍ਰਮੋਟ ਕਰਨ ਤੋਂ ਬਾਅਦ ਇਸ ਉਪਰ ਯੂ-ਟਰਨ ਲੈਣ ‘ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ 688 ਲੈਕਚਰਾਰ ਨੂੰ ਪ੍ਰਮੋਟ ਕਰਨ ਤੋਂ ਬਾਅਦ ਇਸ ਉਪਰ ਯੂ-ਟਰਨ ਲੈਣ ‘ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਖੱਬੇ ਹੱਥ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਨੂੰ ਨੈਤਿਕ ਫਰਜ਼ ਸਮਝਦੇ ਹੋਏ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਪਰ ਪੋਸਟ ਸ਼ੇਅਰ ਕਰਦਿਆਂ ਕਿਹਾ ਭਗਵੰਤ ਮਾਨ ਸਰਕਾਰ ਦੀ ਸਰਕਾਰ ਦੇ ਖੱਬੇ ਹੱਥ ਨੂੰ ਇਹ ਨਹੀਂ ਪਤਾ ਕਿ ਉਸ ਦਾ ਸੱਜਾ ਹੱਥ ਕੀ ਕਰ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ 12 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ 688 ਲੈਕਚਰਾਰ ਪ੍ਰਮੋਟ ਕਰਨ ਤੋਂ ਮਿਲਦੀ ਹੈ। 

ਉਨ੍ਹਾਂ ਨੇ ਅੱਗੇ ਲਿਖਿਆ ਕਿ ਸਿਤਮਜ਼ਰੀਫੀ ਵੇਖੋ ਕਿ ਪ੍ਰਮੋਸ਼ਨ ਸੂਚੀ ਜਾਰੀ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਸਕੂਲ ਦੀ ਚੋਣ ਕਰਨ ਲਈ ਮੁਹਾਲੀ ਵੀ ਬੁਲਾ ਲਿਆ ਗਿਆ ਪਰ ਐਨ ਮੌਕੇ ‘ਤੇ 15 ਜੁਲਾਈ ਨੂੰ ਇਹ ਤਰੱਕੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਕੋਹਜੇ ਮਖੌਲ ਨਾਲ ਜਿੱਥੇ ਸਬੰਧਤ ਅਧਿਆਪਕਾਂ ਨੂੰ ਮਾਨਸਿਕ ਪੀੜਾ ਹੋਈ, ਉੱਥੇ ਪੰਜਾਬ ਸਰਕਾਰ ਦੀ ਨਲਾਇਕੀ ਸਿੱਧ ਹੋਈ ਹੈ। 

ਉਨ੍ਹਾਂ ਨੇ ਲਿਖਿਆ ਕਿ ਯੂ-ਟਰਨਾਂ ਵਾਲੀ ਨਖਿੱਧ ਸਰਕਾਰ ਵੱਲੋਂ ਪੰਜਾਬ ਦੇ ਮਿਹਨਤੀ ਅਧਿਆਪਕ ਵਰਗ ਨੂੰ ਅਪਮਾਨਿਤ ਕਰਨ ਦੀ ਪੁਰਜ਼ੋਰ ਨਿਖੇਧੀ ਕਰਦਾ ਹੋਇਆ ਮੰਗ ਕਰਦਾ ਹਾਂ ਕਿ ਇਸ ਗੁਨਾਹ ਬਦਲੇ ਅਯੋਗ ਸਿੱਖਿਆ ਮੰਤਰੀ ਨੂੰ ਨੈਤਿਕ ਫਰਜ਼ ਸਮਝਦੇ ਹੋਏ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

NO COMMENTS