*ਅਦਾਲਤ ਨੇ ਧੀ ਨਾਲ ਹੈਵਾਨੀਅਤ ਕਰਨ ਵਾਲੇ ਪਿਓ ਨੂੰ ਸੁਣਾਈ ਸਖ਼ਤ ਸਜ਼ਾ*

0
72

(ਸਾਰਾ ਯਹਾਂ/ਬਿਊਰੋ ਨਿਊਜ਼ ) : ਕਈ ਵਾਰ ਅਜਿਹੇ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਸੁਣਕੇ ਰੂਹ ਕੰਬ ਜਾਂਦੀ ਹੈ। ਜੀ ਹਾਂ ਇੱਕ ਪਿਓ ਨੇ ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਆਪਣੀ ਹੀ ਧੀ ਦੀ ਇੱਜ਼ਤ ਨੂੰ ਤਾਰ ਤਾਰ ਕਰ ਦਿੱਤਾ ਸੀ। ਜਿਸ ਕਰਕੇ ਹੁਣ ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਦੀ ਅਦਾਲਤ ਵੱਲੋਂ ਇਸ ਕਲਯੁੱਗੀ ਪਿਓ ਨੂੰ ਸਖਤ ਸਜ਼ਾ ਸੁਣਾਈ ਗਈ ਹੈ। 16 ਸਾਲਾਂ ਨਾਬਾਲਗ 10ਵੀਂ ਵਿੱਚ ਪੜ੍ਹਦੀ ਸੀ। ਹੁਣ 16 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਕਲਯੁੱਗੀ ਪਿਤਾ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਕਈ ਵਾਰ ਅਜਿਹੇ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਸੁਣਕੇ ਰੂਹ ਕੰਬ ਜਾਂਦੀ ਹੈ। ਜੀ ਹਾਂ ਇੱਕ ਪਿਓ ਨੇ ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਆਪਣੀ ਹੀ ਧੀ ਦੀ ਇੱਜ਼ਤ ਨੂੰ ਤਾਰ ਤਾਰ ਕਰ ਦਿੱਤਾ ਸੀ। ਜਿਸ ਕਰਕੇ ਹੁਣ ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਦੀ ਅਦਾਲਤ ਵੱਲੋਂ ਇਸ ਕਲਯੁੱਗੀ ਪਿਓ ਨੂੰ ਸਖਤ ਸਜ਼ਾ ਸੁਣਾਈ ਗਈ ਹੈ। 16 ਸਾਲਾਂ ਨਾਬਾਲਗ 10ਵੀਂ ਵਿੱਚ ਪੜ੍ਹਦੀ ਸੀ। ਹੁਣ 16 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਕਲਯੁੱਗੀ ਪਿਤਾ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।https://imasdk.googleapis.com/js/core/bridge3.567.2_en.html#goog_1604554309Advertisement: 0:26Close Player

10ਵੀਂ ਵਿੱਚ ਪੜ੍ਹਦੀ ਸੀ ਬੱਚੀ

ਪਿਓ ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਕੇ ਪਿਤਾ ਵੱਲੋਂ ਆਪਣੀ 16 ਸਾਲਾ ਬੇਟੀ ਨਾਲ ਜਬਰ-ਜ਼ਿਨਾਹ ਕੀਤਾ ਗਿਆ ਸੀ, ਜਿਸ ਦੀ ਸ਼ਿਕਾਇਤ ’ਤੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਇਸ ਘਟਨਾ ਦੇ ਦੋਸ਼ੀ ਪਿਤਾ ਖ਼ਿਲਾਫ਼ 14 ਨਵੰਬਰ 2021 ਨੂੰ ਜਬਰ-ਜ਼ਿਨਾਹ ਕਰਨ ਦੀਆਂ ਧਾਰਾਵਾਂ ਦੇ ਨਾਲ-ਨਾਲ ਪ੍ਰੋਟਕਸ਼ਨ ਆਫ਼ ਚਿਲਡਰਨ ਫਾਰਮ ਸੈਕਸੂਅਲ ਆਫਿਸ ਐਕਟ 2012 ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸ਼ਿਕਾਇਤ ਦੌਰਾਨ ਪੀੜਤਾ ਨੇ ਬਿਆਨ ਦਿੱਤੇ ਸਨ।

ਕਦੋਂ ਦਾ ਹੈ ਇਹ ਮਾਮਲਾ

ਛੁੱਟੀਆਂ ਦੌਰਾਨ ਜਦੋਂ ਉਹ ਸਕੂਲ ਹੋਸਟਲ ਤੋਂ ਆਪਣੇ ਘਰ ਆਈ ਹੋਈ ਸੀ ਤਾਂ 28 ਅਪ੍ਰੈਲ 2020 ਦੀ ਸ਼ਾਮ ਜਦੋਂ ਉਸਦੀ ਮਾਂ ਖਾਣਾ ਬਣਾ ਰਹੀ ਸੀ ਤਾਂ ਉਹ ਆਪਣੇ ਪਿਤਾ ਨੂੰ ਚੁਬਾਰੇ ਵਿੱਚ ਪੀਣ ਲਈ ਪਾਣੀ ਦੇਣ ਗਈ ਸੀ ਤਾਂ ਉਸਨੇ ਉਸਦਾ ਮੂੰਹ ਬੰਦ ਕਰ ਕੇ ਉਸਦੇ ਨਾਲ ਜਬਰ-ਜ਼ਿਨਾਹ ਕੀਤਾ ਸੀ। ਇਸ ਸਬੰਧ ਵਿੱਚ ਪਿਓ ਵੱਲੋਂ ਧਮਕਾਇਆ ਗਿਆ ਸੀ ਕਿ ਉਹ ਆਪਣੀ ਮਾਂ ਅਤੇ ਹੋਰ ਕਿਸੇ ਨੂੰ ਵੀ ਇਸ ਬਾਰੇ ਨਾ ਦੱਸੇ। ਇਹ ਬੱਚੀ ਪਹਿਲਾਂ ਤਾਂ ਡਰ ਦੇ ਮਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ, ਪਰ ਉਹ ਇਸ ਘਟਨਾ ਦੇ ਬਾਅਦ ਸਦਮੇ ਵਿੱਚ ਆ ਗਈ ਅਤੇ ਉਸ ਨੇ ਖਾਣਾ ਪੀਣਾ ਵੀ ਛੱਡ ਦਿੱਤਾ ਸੀ।

ਇੰਨਾ ਵੱਡਾ ਸਦਮਾ ਲੈ ਕੇ ਜਦੋਂ ਇਹ ਬੱਚੀ ਛੁੱਟੀਆਂ ਦੇ ਬਾਅਦ ਸਕੂਲ ਪਹੁੰਚੀ ਤਾਂ ਉਸ ਸਮੇਂ ਵੀ ਉਸ ਦੀ ਮਾਨਸਿਕ ਪ੍ਰੇਸ਼ਾਨੀ ਜਿਉਂ ਦੀ ਤਿਉਂ ਰਹੀ ਅਤੇ ਉਸ ਨੇ ਗੱਲਬਾਤ ਕਰਨੀ ਵੀ ਛੱਡ ਦਿੱਤੀ ਸੀ, ਜਿਸ ’ਤੇ ਉਸਦੀ ਅਧਿਆਪਕਾ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਇਹ ਸਾਰੀ ਘਟਨਾ ਆਪਣੀ ਅਧਿਆਪਕਾ ਦੇ ਨਾਲ ਸਾਂਝੀ ਕੀਤੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਵਿੱਚ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਆਪਣਾ ਫ਼ੈਸਲਾ ਸੁਣਾਇਆ ਹੈ।

NO COMMENTS