ਅਟਾਰੀ ਰਾਹੀਂ ਪਾਕਿਸਤਾਨ ਪਰਤੇ ਪੰਜ ਲੋਕ, ਟੈਸਟ ਕਰਨ ‘ਤੇ ਨਿਕਲੇ ਕੋਰੋਨਾ ਪੌਜ਼ੇਟਿਵ

0
111

ਅਟਾਰੀ: ਕੋਰੋਨਾਵਾਇਰਸ ਕਾਰਨ ਜਿੱਥੇ ਪੂਰਾ ਦੇਸ਼ ਲੌਕਡਾਉਨ ਅਧੀਨ ਹੈ, ਉੱਥੇ ਹੀ ਭਾਰਤ ਸਰਕਾਰ ਵੱਲੋਂ ਸਾਵਧਾਨੀ ਵਜੋਂ ਸਾਰੀਆਂ ਜ਼ਮੀਨੀ ਸਰਹੱਦਾਂ ਬੰਦ ਕੀਤੀਆਂ ਗਈਆਂ ਹਨ। ਇਸ ਦੌਰਾਨ ਖਾਸ ਅਗਿਆ ਲੈ ਕਿ ਪੰਜ ਵਿਅਕਤੀ ਭਾਰਤ ਤੋਂ ਪਾਕਿਸਤਾਨ ਪਰਤੇ ਸਨ। ਜਿਨ੍ਹਾਂ ਵਿੱਚੋਂ ਹੁਣ ਦੋ ਵਿਅਕਤੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਦੋਵਾਂ ਨੂੰ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਪੰਜ ਵਿਅਕਤੀ 29 ਮਾਰਚ ਨੂੰ, ਭਾਵ ਦੋ ਦਿਨ ਪਹਿਲਾਂ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਰਤੇ ਸਨ। ਪਾਕਿਸਤਾਨ ਦੇ ਅਧਿਕਾਰੀਆਂ ਨੇ ਇਸ ਸਬੰਧੀ ਸਰਹੱਦ ‘ਤੇ ਰਿਪੋਰਟ ਕੀਤੀ ਹੈ। ਦੋਵਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਭਾਲ ਹੋ ਰਹੀ ਹੈ। ਉਧਰ ਪਾਕਿਸਤਾਨੀ ਰੇਂਜਰਾਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸੇ ਦੌਰਾਨ ਬੀਐਸਐਫ ਦੇ ਦੋ ਕਾਂਸਟੇਬਲ ਜਿਨ੍ਹਾਂ ਨੇ ਪੰਜਾਂ ਵਿਅਕਤੀਆਂ ਦੇ ਕਾਗਜ਼ ਚੈੱਕ ਕੀਤੇ ਸਨ ਨੂੰ ਕੁਆਰੰਟੀਨ ਵਿੱਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕ ਪਾਕਿਸਤਾਨ ਤੋਂ ਦਿਲ ਦਾ ਇਲਾਜ ਕਰਵਾਉਣ ਆਏ ਸਨ। ਜਿਨ੍ਹਾਂ ਨੂੰ ਕੋਰੋਨਾ ਕਾਰਨ ਬਿਨਾਂ ਆਪ੍ਰੇਸ਼ਨ ਦੇ ਪਾਕਿਸਤਾਨ ਵਾਪਸ ਪਰਤਣਾ ਪਿਆ।

NO COMMENTS