ਅਜੇ ਚੌਟਾਲਾ ਦਾ ਵੱਡਾ ਐਲਾਨ, ਦੁਸ਼ਯੰਤ ਦਾ ਅਸਤੀਫ਼ਾ ਜੇਬ ‘ਚ, ਦੇਣ ਲੱਗਿਆਂ ਇੱਕ ਛਿਣ ਵੀ ਨਹੀਂ ਲਾਉਣਗੇ

0
78

ਚੰਡੀਗੜ੍ਹ: ਹਰਿਆਣਾ ’ਚ ਭਾਜਪਾ ਨਾਲ ਸਰਕਾਰ ਵਿੱਚ ਸਹਿਯੋਗੀ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਅਜੇ ਚੌਟਾਲਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੁਸ਼ਯੰਤ ਚੌਟਾਲਾ ਦਾ ਅਸਤੀਫ਼ਾ ਉਨ੍ਹਾਂ ਦੀ ਜੇਬ ਵਿੱਚ ਹੈ। ਜੇ ਇਸ ਨਾਲ ਕਿਸਾਨ ਅੰਦੋਲਨ ਖ਼ਤਮ ਹੁੰਦਾ ਹੈ, ਤਾਂ ਉਹ ਹੁਣੇ ਅਸਤੀਫ਼ਾ ਦੇਣ ਲਈ ਤਿਆਰ ਹਨ।

ਅਜੇ ਚੌਟਾਲਾ ਨੇ ਕਿਹਾ ਕਿ ਦੁਸ਼ਯੰਤ ਦੇ ਅਸਤੀਫ਼ੇ ਨਾਲ ਕਿਸਾਨ ਦਾ ਮਸਲਾ ਜੇ ਹੱਲ ਹੁੰਦਾ ਹੈ, ਤਾਂ ਉਹ ਇਸ ਲਈ ਇੱਕ ਛਿਣ ਵੀ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਇਹ ਕੇਂਦਰ ਦਾ ਕਾਨੂੰਨ ਹੈ, ਇਸ ਲਈ ਕੇਂਦਰ ਉੱਤੇ ਦਬਾਅ ਬਣਾਉਣ ਲਈ ਲੋਕ ਸਭਾ ਦੇ 10 ਸੰਸਦ ਮੈਂਬਰਾਂ ਤੇ ਰਾਜ ਸਭਾ ਦੇ 5 ਸੰਸਦ ਮੈਂਬਰਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਕਿਸਾਨ ਅੰਦੋਲਨ ਦਾ ਹੱਲ ਹਾਲੇ ਤੱਕ ਨਹੀਂ ਨਿਕਲ ਸਕਿਆ ਹੈ। ਕਿਸਾਨ ਆਪਣੀਆਂ ਮੰਗਾਂ ਉੱਤੇ ਡਟੇ ਹੋਹਨ। ਹਰਿਆਣਾ ਦੇ ਕਿਸਾਨ ਚੌਟਾਲਾ ਪਰਿਵਾਰ ਉੱਤੇ ਸੱਤਾਧਾਰੀ ਭਾਜਪਾ ਤੋਂ ਨਾਤਾ ਤੋੜਨ ਲਈ ਦਬਾਅ ਬਣਾ ਰਹੇ ਹਨ। ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੇ ਸਿੰਘ ਚੌਟਾਲਾ ਨੇ ਅਸਤੀਫ਼ਾ ਦੇ ਦਿੱਤਾ। ਹੁਣ ਅਜੇ ਸਿੰਘ ਚੌਟਾਲਾ ਦੇ ਅਸਤੀਫ਼ੇ ਦੀ ਜ਼ੋਰਦਾਰ ਮੰਗ ਉੱਠਣ ਲੱਗੀ ਹੈ।

ਅਜੇ ਚੌਟਾਲਾ ਨੇ ਆਪਣੇ ਭਰਾ ਤੇ ਇਨੈਲੋ ਨੇਤਾ ਅਭੇ ਚੌਟਾਲਾ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਹਰਿਆਣਾ ਦੇ ਮੰਤਰੀ ਤੇ ਉੱਪ ਮੁੱਖ ਮੰਤਰੀ ਦੇ ਅਸਤੀਫ਼ੇ ਨਾਲ ਹੱਲ ਨਿੱਕਲਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਹਾਨੇ ਐਸਵਾਈਐਲ (SYL) ਦੇ ਮੁੱਦੇ ਦਾ ਹੱਲ ਕੱਢ ਲੈਣ।

NO COMMENTS