ਬਰੇਟਾ ,09 ਨਵੰਬਰ (ਸਾਰਾ ਯਹਾ/ਰੀਤਵਾਲ) ਸਥਾਨਕ ਸ਼ਹਿਰ ‘ਚ ਬਹੁਤੇ ਦੁਕਾਨਦਾਰਾਂ ਵੱਲੋਂ ਥਾਂ-ਥਾਂ ਫ਼#੩੯;ਤੇ ਨਜਾਇਜ
ਕਬਜ਼ੇ ਕੀਤੇ ਹੋਏ ਹਨ, ਪਰ ਨਗਰ ਕੌਂਸਲ ਵੱਲੋਂ ਇਨ੍ਹਾਂ ਦੁਕਾਨਦਾਰਾਂ ਵਲੋਂ ਕੀਤੇ ਗਏ
ਨਜਾਇਜ ਕਬਜਿਆਂ ਫ਼#੩੯;ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬਜ਼ਾਰ
ਦੀਆਂ ਵੱਖ ਵੱਖ ਥਾਵਾਂ ਤੇ ਜਿਆਦਾਤਰ ਦੁਕਾਨਦਾਰਾਂ ਨੇ ਸੜਕ ਫ਼#੩੯;ਤੇ ਹੀ ਦੁਕਾਨਾਂ ਦਾ
ਸਮਾਨ ਨਾਜਾਇਜ਼ ਤੌਰ ਫ਼#੩੯;ਤੇ ਬਾਹਰ ਕੱਢ ਕੇ ਰੱਖਿਆ ਹੋਇਆ ਹੈ । ਜਿਸ ਕਾਰਨ ਸ਼ਹਿਰ ‘ਚ
ਟ੍ਰਿਫ਼aਮਪ;ਕ ਦੀ ਵੱਡੀ ਸਮੱਸਿਆ ਬਣੀ ਰਹਿੰਦੀ ਹੈ ਪਰ ਇਹਨਾ ਕਬਜਿਆਂ ਨੁੰ ਹਟਾਉਣ ਸਬੰਧੀ
ਸਰਕਾਰੀ ਕਾਰਵਾਈ ਨਾਂਹ ਦੇ ਬਰਾਬਰ ਹੀ ਹੈ । ਜੇਕਰ ਕਦੇ ਭੁੱਲ ਚੁੱਕ ‘ਚ ਨਗਰ ਕੌਂਸਲ ਦੀ ਟੀਮ
ਵੱਲੋਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਇਨਾਂ੍ਹ ਨਜਾਇਜ ਕਬਜਿਆਂ ਨੂੰ ਹਟਾਇਆ ਵੀ
ਜਾਂਦਾ ਹੈ ਤਾਂ ਉਸ ਟੀਮ ਦੇ ਜਾਣ ਤੋਂ ਬਾਅਦ ਇਹ ਨਜਾਇਜ ਕਬਜੇ ਮੁੜ ਹੋ ਜਾਂਦੇ ਹਨ ।
ਦੇਖਣ ‘ਚ ਆਇਆ ਹੈ ਕਿ ਦੁਕਾਨਦਾਰਾਂ ਨੇ ਆਪਣੇ ਸਮਾਨ ਨੂੰ ਸੜਕ ਉਪਰ ਰੱਖ ਕੇ
ਅੱਧੀ ਸੜਕ ਇਸ ਤਰਾਂ੍ਹ ਘੇਰੀ ਹੁੰਦੀ ਹੈ ਜਿਵੇਂ ਲੀਜ਼ ਤੇ ਲੈ ਰੱਖੀ ਹੋਵੇ । ਜੇਕਰ ਕੋਈ
ਰਾਹਗੀਰ ਇਹਨਾ ਦੁਕਾਨਦਾਰਾਂ ਨੂੰ ਸਮਾਨ ਪਾਸੇ ਕਰਨ ਲਈ ਕਹਿੰਦਾ ਹੈ ਤਾਂ ਇਹ
ਦੁਕਾਨਦਾਰ ਉਸ ਨਾਲ ਲੜਾਈ ਝਗੜਾ ਕਰਨ ਲੱਗ ਪੈਂਦੇ ਹਨ । ਜਿਵੇਂ ਰਾਹਗਿਰ ਨੇ ਇਹ ਬੇਨਤੀ
ਕਰਕੇ ਬਹੁਤ ਵੱਡਾ ਗੁਨਾਹ ਕਰ ਲਿਆ ਹੋਵੇ । ਜਿਸ ਕਰਕੇ ਇਹਨਾਂ ਦੁਕਾਨਦਾਰਾਂ ਤੋਂ ਡਰਦਾ
ਕੋਈ ਵਿਅਕਤੀ ਇਸ ਵਿਰੁੱਧ ਬੋਲਦਾ ਹੀ ਨਹੀਂ। ਹੁਣ ਪਿਛਲੇ ਕੁਝ ਦਿਨਾਂ ਤੋਂ ਰਾਹਗਿਰਾਂ ਲਈ
ਇਹ ਸਮੱਸਿਆ ਹੋਰ ਵੀ ਵੱਡੀ ਹੋ ਬਣੀ ਹੋਈ ਹੈ ਕਿਉਕਿ ਮੇਨ ਬਾਜ਼ਾਰ ਦੇ ਸੀਵਰੇਜ਼ ਦੇ ਢੱਕਣਾ
ਨੂੰ ਉੱਚਾ ਚੁੱਕਣ ਦਾ ਕੰਮ ਚਲਾਇਆ ਜਾ ਰਿਹਾ ਹੈ । ਕਈ ਵਾਰ ਤਾਂ ਰਾਤ ਸਮੇਂ ਇਹ
ਢੱਕਣ ਬਿਨ੍ਹਾਂ ਢੱਕੇ ਹੀ ਰਹਿ ਜਾਂਦੇ ਹਨ । ਜਿਸ ਨੂੰ ਲੈ ਕੇ ਕੋਈ ਵੱਡੇ ਹਾਦਸੇ ਦੇ ਵਾਪਰਨ
ਦਾ ਡਰ ਵੀ ਬਣਿਆ ਰਹਿੰਦਾ ਹੈ । ਅਪਨਾ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ
ਤਿਉਹਾਰ ਅਤੇ ਮੰਡੀਆਂ ‘ਚ ਨਰਮੇ ਅਤੇ ਝੋਨੇ ਦੀ ਆਮਦ ਨੂੰ ਲੈ ਕੇ ਬਾਜ਼ਾਰਾਂ ‘ਚ
ਬਹੁਤ ਭੀੜ ਬਣੀ ਰਹਿੰਦੀ ਹੈ । ਖਰੀਦੋ ਫਰੋਖਤ ਕਰਨ ਆਏ ਲੋਕਾਂ ਨੂੰ ਇਨ੍ਹਾਂ ਖੁੱਲੇ
ਢੱਕਣਾ ਅਤੇ ਹੋਏ ਨਜਾਇਜ ਕਬਜਿਆਂ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ
ਰਿਹਾ ਹੈ । ਕਲੱਬ ਮੈਂਬਰਾਂ ਅਤੇ ਇੰਨਸਾਫ ਪਸੰਦ ਲੋਕਾਂ ਦੀ ਪ੍ਰਸ਼ਾਸਨ ਦੇ ਉੱਚ
ਅਧਿਕਾਰੀਆਂ ਤੋਂ ਮੰਗ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਕਾਗਜ਼ੀ ਖਾਨਾਪੂਰਤੀ ਕਰਨ ਦੀ
ਥਾਂ ਇਸਦਾ ਠੋਸ ਹੱਲ ਕੀਤਾ ਜਾਵੇ । ਜਦ ਇਸ ਸਬੰਧੀ ਨਗਰ ਕੌਸਲ ਦੇ ਕਾਰਜ਼ ਸਾਧਕ ਅਫਸਰ
ਵਿਜੈ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋ ਨਜਾਇਜ ਕੀਤੇ
ਕਬਜਿਆਂ ਨੂੰ ਲੈ ਕੇ ਜਲਦ ਹੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ । ਸੀਵਰੇਜ਼ ਦੇ ਪੁੱਟੇ ਢੱਕਣਾ
ਦੇ ਕੰੰਮ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਂਨ ‘ਚ ਨਹੀਂ
ਹੈ । ਹੁਣ ਇੱਥੇ ਇਹ ਅਧਿਕਾਰੀ ਵੱਲੋਂ ਕਹੀਆਂ ਦੋਵੇ ਗੱਲਾਂ ਹਾਸੋਂਹੀਣ ਜਾਪਦੀਆਂ ਨਜ਼ਰ
ਆਂ ਰਹੀਆਂ ਹਨ ਕਿਉਕਿ ਦੋ ਚਾਰ ਦਿਨਾਂ ਤੋਂ ਬਾਜ਼ਾਰ ‘ਚ ਸੀਵਰੇਜ਼ ਦਾ ਕੋਈ ਕਾਰਜ਼ ਚੱਲ ਰਿਹਾ
ਹੋਵੇ ਤੇ ਸਾਡੇ ਅਫਸਰ ਸਾਹਿਬ ਨੂੰ ਇਸ ਬਾਰੇ ਕੁਝ ਪਤਾ ਹੀ ਨਾ ਹੋਵੇ । ਦੂਜੀ ਗੱਲ
ਉਨ੍ਹਾਂ ਵੱਲੋਂ ਹਰ ਵਾਰ ਦੀ ਤਰਾਂ੍ਹ ਕਹੀ ਜਾਂਦੀ ਸਖਤ ਕਾਰਵਾਈ ਕਰਨ ਵਾਲੀ ਗੱਲ ਹਮੇਸ਼ਾ
ਝੂਠੀ ਸਾਬਿਤ ਹੋਣ ਤੋਂ ਬਿਨ੍ਹਾਂ ਕਦੇ ਸੱਚ ਸਾਬਿਤ ਨਹੀਂ ਹੋਈ ਹੈ