*ਅਜਾਦੀ ਦੇ 75ਵੇਂ ਮਹਾਉਤਸਵ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਫਰੀਡਮ ਰਨ ਦਾ ਆਯੋਜਨ*

0
29

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਵਿਖੇ  ਕੇਂਦਰ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਵਿਭਾਗ ਵੱਲੋ ਨਹਿਰੂ ਯੁਵਾ ਕੇਂਦਰ ਮਾਨਸਾ ਰਾਂਹੀ ਅਜਾਦੀ ਦੇ 75ਵੇਂ ਮਹਾਉਤਸਵ ਦੇ ਸਬੰਧ ਵਿੱਚ ਫਿੱਟ ਇੰਡੀਆ ਮੁਹਿੰਮ ਤਹਿਤ ਇੱਕ ਫਰੀਡਮ ਰਨ ਦਾ ਆਯੋਜਨ ਕੀਤਾ ਗਿਆ।ਇਸ ਫਰੀਡਮ ਦੋੜ ਵਿੱਚ ਯੂਥ ਕਲੱਬਾਂ,ਐਨ.ਐਸ.ਐਸ ਵਲੰਟੀਅਰਜ,ਰਾਜ ਅਤੇ ਰਾਸ਼ਟਰ ਪੱਧਰ ਦੇ 110 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਤਿੰਨ ਕੋਨੀ ( ਟੀ ਪੁਆਂਈਟ ) ਤੋ ਸ਼ੁਰੂ ਹੋਕੇ ਇਹ ਦੌੜ ਮਲਟੀਪਰਪਜ ਖੇਡ ਕੰਮਪਲੈਕਸ ਵਿੱਚ ਜਾਕੇ ਸਮਾਪਤ ਹੋਈ।ਇਸ ਦੋੜ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ।ਇਸ ਦੋੜ ਦੀ ਵਿਸ਼ੇਸ਼ਤਾ ਇਹ ਰਹੀ ਕਿ ਡਿਪਟੀ ਕਮਿਸ਼ਨਰ ਮਾਨਸਾ ਅਤੇ ਐਮ.ਐਲ.ਏ.ਮਾਨਸਾ ਨੇ ਵੀ ਭਾਗੀਦਾਰਾਂ ਨਾਲ ਅੰਤ ਤੱਕ ਇਸ ਦੌੜ ਵਿੱਚ ਭਾਗ ਲਿਆ।
ਇਸ ਦੋੜ ਨੂੰ ਝੰਡੀ ਦੇਣ ਦੀ ਰਸਮ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਨੇ ਕੀਤੀ ਉਹਨਾਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਹਰ ਨਾਗਿਰਕ ਦਾ ਤੰਦਰੁਸਤ ਹੋਣਾ ਜਰੂਰੀ ਹੈ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਲੋਕਾਂ ਨੂੰ ਕਾਨੂਂਨ ਦੀ ਪਾਲਣਾ ਕਰਨ ਅਤੇ ਵੱਧ ਤੋ ਵੱਧ ਅੁਨਸ਼ਾਸਨ ਵਿੱਚ ਰਹਿਣ ਲਈ ਪ੍ਰਰੇਤਿ ਕਰਨ ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ।ਡਿਪਟੀ ਕਮਿਸ਼ਨਰ ਨੇ ਨੋਜਵਾਨਾਂ ਨੂੰ ਮਿੱਤੀ 9,14 ਅਤੇ 17 ਸਤੰਬਰ ਨੂੰ ਲੱਗ ਰਹੇ ਰੋਜਗਾਰ ਮੇਲਿਆਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ।


ਨੋਜਵਾਨਾਂ ਨੂੰ ਸੰਬੋਧਨ ਕਰਦਿਆਂ.ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆ ਐਮ.ਐਲ.ਏ ਮਾਨਸਾ ਨੇ ਦੱਸਿਆ ਕਿ ਅਜਾਦੀ ਦੇ 75ਵੇਂ ਮਹਾਉਤਸਵ ਦੇ ਸਬੰਧ ਵਿੱਚ ਵੱਖ ਵੱਖ ਪ੍ਰੋਗਰਾਮ ਬਣਾਏ ਗਏ ਹਨ ਅਤੇ ਇਹ ਸਾਰਾ ਸਾਲ ਚੱਲਣਗੇ।ਉਹਨਾਂ ਇਹ ਵੀ ਕਿ ਸਰਕਾਰ ਵੱਲੋਂ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਪਿੰਡ ਪਿੰਡ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਜਲਦੀ ਹੀ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੀ ਦਿੱਤੀਆਂ ਜਾਣਗੀਆਂ।ਉਹਨਾਂ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਨੂੰ ਫਰੀਡਮ ਰਨ ਕਰਾੳਣ ਲਈ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਯੂਥ ਕਲੱਬਾਂ ਨੂੰ ਹਰ ਕਿਸਮ ਦੀ ਮਦਦ ਦਿੱਤੀ ਜਾਵੇਗੀ।
ਫਰੀਡਮ ਰਨ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਅਜਾਦੀ ਦੇ 75ਵੇ ਮਹਾਉਤਸਵ ਦੇ ਸਬੰਧ ਵਿੱਚ ਕਰਵਾਈ ਗਈ ਇਹ ਫਰੀਡਮ ਰਨ ਦੇਸ਼ ਦੇ ਸਾਰੇ 744 ਜਿਲਿਆਂ ਵਿੱਚ ਕਰਵਾਈ ਜਾ ਰਹੀ ਹੈ ।
ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਸਹਾਇਕ ਡਾਇਰਕੇਟਰ ਯੁਵਕ ਸੇਵਾਵਾਂ ਮਾਨਸਾ ਨੇ ਦੱਸਿਆ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਸਾਝੇ ਤੋਰ ਤੇ ਅਜਾਦੀ ਦੇ ਮਹਾਉਤਸਵ ਦੇ ਸਬੰਧ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਲੇਖ ਭਾਸ਼ਣ ਪੇਟਿੰਗ ਅਤੇ ਕੁਇੱਜ ਮੁਕਾਬਲੇ ਕਰਵਾਏ ਜਾ ਰਹੇ ਹਨ।


ਫਰੀਡਮ ਰਨ ਵਿੱਚ ਹੋਰਨਾਂ ਤੋਂ ਇਲਾਵਾ ਖੇਡ ਵਿਭਾਗ ਵੱਲੋਂ ਮਨਪ੍ਰੀਤ ਸਿੰਘ,ਸੰਗਰਾਮਜੀਤ ਸਿੰਘ ਫੁੱਟਬਾਲ ਕੋਚ,ਗੁਰਪ੍ਰੀਤ ਸਿੰਘ,ਜਸਵਿੰਦਰ ਸਿੰਘ ਵਾਲੀਬਾਲ ਕੋਚ,ਨੈਕੀ ਫਾਊਡੇਸ਼ਨ ਵੱਲੋਂ ਸੁਖਚੇਨ ਸਿੰਘ,ਵੀਰ ਸਿੰਘ,ਮਨੋਜ ਕੁਮਾਰ,ਜੋਨੀ ਸਿੰਘ,ਗੁਰਪ੍ਰੀਤ ਕੌਰ,ਬੇਅੰਤ ਕੌਰ,ਅੇਡਵੋਕੇਟ ਮੰਜੂ ਰਾਣੀ,ਮਨਪ੍ਰੀਤ ਕੌਰ ਆਹਲੂਪੁਰ,ਗੁਰਪ੍ਰੀਤ ਕੌਰ ਅੱਕਾਂਵਾਲੀ ਜਗਤਾਰ ਸਿੰਘ ਅਤਲਾ ਖੁਰਦ ਅਤੇ ਗੁਰਪ੍ਰੀਤ ਸਿੰਘ ਨੰਦਗੜ ਸਮੂਹ ਵਲੰਟੀਅਰਜ ਨੇ ਸ਼ਮੂਲੀਅਤ ਕੀਤੀ।

NO COMMENTS