ਮਾਨਸਾ 31ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਅਜਾਦੀ ਦੇ 75ਵੇਂ ਮਹਾਉਤਸਵ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਫਿੱਟ ਇੰਡੀਆ ਮੁਹਿੰਮ ਦੇ ਦੂਸਰੇ ਭਾਗ ਵਿੱਚ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋ ਨਹਿਰੂ ਯੁਵਾ ਕੇਂਦਰਾਂ ਰਾਹੀ ਫਰੀਡਮ ਰਨ ਕਰਵਾਈ ਜਾ ਰਹੀ ਹੈ।ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਦੇਸ਼ ਦੇ 744 ਜਿਲਿਆਂ ਵਿੱਚ ਕਰਵਾਈ ਜਾਣ ਵਾਲੀ ਇਸ ਦੋੜ ਨੂੰ ਜਿਲ੍ਹਾ ਪੱਧਰ ਤੋ ਇਲਾਵਾ ਹਰ ਜਿਲ੍ਹੇ ਦੇ 75 ਪਿੰਡਾਂ ਵਿੱਚ ਵੀ ਇਹ ਦੋੜ ਕਰਵਾਈ ਜਾ ਰਹੀ ਹੈ।ਸ਼੍ਰੀ ਘੰਡ ਨੇ ਕਿਹਾ ਕਿ ਮਾਨਸਾ ਵਿੱਚ ਇਹ ਦੋੜ 4ਸਤੰਬਰ 2021 ਨੂੰ ਕਰਵਾਈ ਜਾਵੇਗੀ ਅਤੇ ਇਹ ਦੋੜ ਤਿੰਨਕੋਨੀ ਮਾਨਸਾ ਤੋ ਸ਼ੁਰੂ ਹੋਕੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ (ਮਲਟੀਪਰਪਜ ਖੇਡ ਕੰਪਲੈਕਸ ) ਮਾਨਸਾ ਵਿਖੇ ਸਮਾਪਤ ਹੋਵੇਗੀ।
ਅੱਜ ਇਸ ਫਰੀਡਮ ਰਨ ਨੂੰ ਚੰਗੇ ਅਤੇ ਸਚਾਰੂ ਢੰਗ ਨਾਲ ਕਰਵਾਉਣ ਲਈ ਮੀਟਿੰਗ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਅਧਿਕਾਰੀਆਂ ਵੱਲੋਂ ਫਰੀਡਮ ਰਨ ਦੀ ਸਫਲਤਾ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਿਲ੍ਹਾ ਖੇਡ ਅਫਸਰ ਮਾਨਸਾ ਸ਼੍ਰੀ ਰਣਬੀਰ ਸਿੰਘ ਅਤੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਡਾ.ਸੰਦੀਪ ਘੰਡ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਨੇ ਮੀਟਿੰਗ ਕੀਤੀ।ਜਿਸ ਬਾਰੇ ਜਿਲ੍ਹਾ ਖੇਡ ਅਫਸਰ ਨੇ ਭਰੋਸਾ ਦਿੱਤਾ ਨਿ ਉਹਨਾਂ ਦੇ ਵਿਭਾਗ ਵੱਲੋ ਇਸ ਦੋੜ ਲਈ ਹਰ ਕਿਸਮ ਦੀ ਮਦਦ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਫੁੱਟਬਾਲ ਕੋਚ ਸ਼੍ਰੀ ਸੰਗਰਾਮਜੀਤ ਸਿੰਘ ਅਤੇ ਦੀਦਾਰ ਸਿੰਘ ਬਾਸਕਟਬਾਲ ਕੋਚ ਦੀ ਅਗਵਾਈ ਹੇਠ 25 ਖਿਡਾਰੀ ਸਾਮਲ ਹੋਣਗੇ।ਇਸੇ ਤਰਾਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰਕੈਟਰ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਐਨ.ਐਸ.ਐਸ.ਦੇ 25 ਵਲੰਟੀਅਰਜ ਇਸ ਦੋੜ ਲਈ ਭੇਜੇ ਜਾਣਗੇ।
ਫਰੀਡਮ ਰਨ ਵਿੱਚ ਭਾਗੀਦਾਰਾਂ ਨੂੰ ਫਿੱਟ ਇੰਡੀਆਂ ਫਰੀਡਮ ਰਨ ਵਾਲੋੇ ਲੋਗੋ ਦੀ ਟੀ-ਸ਼ਰਟ ਨੂੰ ਰਸਮੀ ਤੋਰ ਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਨੇ ਜਾਰੀ ਕੀਤਾ।ਉਹਨਾਂ ਇਸ ਮੋਕੇ ਕਿਹਾ ਕਿ ਫਿੱਟ ਇੰਡੀਆ ਅਤੇ ਤੰਦਰੁਸਤ ਮਿਸ਼ਨ ਨੋਜਵਾਨਾਂ ਲਈ ਇੱਕ ਵਰਦਾਨ ਹੈ ਜਿਸ ਨਾਲ ਨੋਜਵਾਨ ਜਿਥੇ ਸਰੀਰਕ ਤੋਰ ਤੇ ਤੰਦਰੁਸਤ ਰਹਿੰਦਾ ਹੈ। ਉਥੇ ਹੀ ਸਵੇਰ ਦੀ ਕਸਰਤ ਅਤੇ ਯੋਗ ਨਾਲ ਵਿਅਕਤੀ ਵਿੱਚ ਸਕਾਰਤਾਮਕ ਸੋਚ ਵੀ ਪੈਦਾ ਹੁੰਦੀ ਹੈ।ਡਿਪਟੀ ਕਮਿਸ਼ਨਰ ਮਾਨਸਾ ਨੇ ਇਹ ਵੀ ਕਿਹਾ ਕਿ ਇਸ ਦੋੜ ਸਮੇਂ ਕੋਰੋਨਾ ਪ੍ਰਤੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।ਇਸ ਮੋਕੇ ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ,ਸਰਬਜੀਤ ਸਿੰਘ ਡਾ.ਸੰਦੀਪ ਘੰਡ,ਰਘਵੀਰ ਸਿੰਘ ਮਾਨ ਅਤੇ ਮਨਪ੍ਰੀਤ ਸਿੰਘ ਜਿਲ੍ਹਾ ਖੇਡ ਵਿਭਾਗ ਮਾਨਸਾ ਵੀ ਹਾਜਰ ਸਨ।
ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਹੋਈ ਮੀਟਿੰਗ ਵਿੱਚ ਵਲੰਟੀਅਰਜ ਦੀ ਡਿਊਟੀਆਂ ਲਗਾਈਆਂ ਗਈਆਂ।ਜਿਲ੍ਹਾ ਯੂਥ ਅਫਸਰ ਨੇ ਸਮੂਹ ਵਲੰਟੀਅਰਜ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ।