ਮਾਨਸਾ, 04 ਜੂਨ –(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅਜਾਦੀ ਦੇ 75 ਵੇਂ ਅਮ੍ਰਿਤ ਮਹਾਉਤਸਵ ਦੇ ਸਬੰਧ ਵਿੱਚ ਮਨਾਏ ਜਾ ਰਹੇ ਵਿਸ਼ਵ ਸਾਈਕਲ ਦਿਵਸ ਅਤੇ ਫਿੱਟ ਇੰਡੀਆ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਨੋਜਵਾਨਾਂ ਨੁੰ ਸਰੀਰਕ ਤੋਰ ਤੇ ਤੰਦਰੁਸਤ ਰੱਖਣ ਅਤੇ ਉਹਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਈਕਲ ਰੈਲੀ ਦੇ ਨਾਲ ਨਾਲ ਖੇਡ ਕਿੱਟਾਂ ਵੰਡੀਆਂ ਗਈਆਂ।ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਫਸ਼ਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇੰਤਾਂ ਅੁਨਸਾਰ ਵਿਸ਼ਵ ਸਾਈਕਲ ਦਿਵਸ ਦੇ ਸਬੰਧ ਵਿੱਚ ਜਿਲ੍ਹੇ ਦੀਆਂ ਕਲੱਬਾਂ ਵੱਲੋਂ ਆਪਣੇ ਪੱਧਰ ਤੇ ਪਿੰਡਾਂ ਵਿੱਚ ਸਾਈਕਲ ਚਲਾ ਕੇ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰਰੇਤਿ ਕੀਤਾ ਗਿਆ।ਉਹਨਾਂ ਦੱਸਿਆ ਕਿ ਯੂਥ ਕਲੱਬਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਹਿੱਤ ਖੇਡ ਕਿੱਟਾਂ ਵੰਡੀਆਂ ਗਈਆਂ ਤਾਂ ਜੋ ਨੋਜਵਾਨ ਖੇਡਾਂ ਨਾਲ ਜੁੱੜ ਕੇ ਨਸ਼ਿਆਂ ਤੋਂ ਦੂਰ ਰਹਿਣ।ਉਹਨਾਂ ਦੱਸਿਆ ਕਿ ਅੱਜ 10 ਯੂਥ ਕਲੱਬਾਂ ਨੂੰ ਇਹ ਖੇਡ ਕਿੱਟਾਂ ਦਿੱਤੀਆਂ ਗਈਆਂ ਜਿਸ ਵਿੱਚ ਵਾਲੀਬਾਲ,ਵਾਲੀਬਾਲ ਨੈਟ ,ਫੁੱਟਬਾਲ,ਕ੍ਰਿਕਟ ਬਾਲਾਂ ਅਤੇ ਬੈਡਮਿੰਟਨ ਦਾ ਸਮਾਨ ਦਿਤਾ ਗਿਆ।ਸਪੋਰਟਸ ਕਿੱਟ ਪ੍ਰਾਪਤ ਕਰਨ ਵਾਲੇ ਸੁਖਵਿੰਦਰ ਸਿੰਘ ਪ੍ਰਧਾਨ ਦਸ਼ਮੇਸ਼ ਕਲੱਬ ਸਰਦੂਲੇਵਾਲਾ ਗੁਰਪ੍ਰੀਤ ਸਿੰਘ ਪ੍ਰਧਾਨ,ਸ਼ਹੀਦ ਉਧਮ ਸਿੰਘ ਕਲੱਬ ਹੀਰਕੇ,ਭੁਪਿੰਦਰ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਕਾਹਨਗੜ,ਬਲਜੀਤ ਸਿੰਘ ਪ੍ਰਧਾਨ ਉਮੀਦ ਸੋਸ਼ਲ ਵੈਲਫੇਅਰ ਕਲੱਬ ਬੋੜਾਵਾਲ,ਜਸਪਾਲ ਸਿੰਘ ਪ੍ਰਧਾਨ ਸੰਤ ਬਾਬਾ ਬੱਗਾ ਸਿੰਘ ਸਪੋਰਟਸ ਕਲੱਬ ਹੀਰੋਂ ਖੁਰਦ,ਸੁਖਚੇਨ ਸਿੰਘ ਪ੍ਰਧਾਨ ਸ਼ਹੀਦ ਉਧਮ ਸਿੰਘ ਕਲੱਬ ਚੋਟੀਆਂ,ਹਰਪ੍ਰੀਤ ਸਿੰਘ ਪ੍ਰਧਾਨ ਡੇਰਾ ਬਾਬਾ ਧਿਆਨ ਦਾਸ ਕਲੱਬ ਰੰਘਿੜਆਲ ਸਤਵਿੰਦਰ ਸਿੰਘ ਬਾਬਾ ਦੀਪ ਸਿੰਘ ਝੰਡੂਕੇ,ਯੂਥ ਕਲੱਬ ਬਾਜੇਵਾਲਾ ਅਤੇ ਪ੍ਰਧਾਨ ਸ਼ੇਖਪੁਰ ਖੁਡਾਲ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਨੋਜਵਾਨ ਖੇਡਾਂ ਵੱਲ ਆਉਣ ਲਈ ਪ੍ਰਰੇਤਿ ਹੋਣਗੇ।ਇਸ ਮੋਕੇ ਸਮੂਹ ਵਲੰਟੀਅਰਜ ਤੋਂ ਇਲਾਵਾ ਮਨੋਜ ਕੁਮਾਰ ਛਾਪਿਆਂਵਾਲੀ,ਸੁਖਚੇਨ ਸਿੰਘ ਖਿਆਲਾਕਲਾਂ,ਲਾਲ ਬਾਦਸ਼ਾਹ ਕੋਟ ਧਰਮੂ ਅਤੇ ਮਨਦੀਪ ਸਿੰਘ ਨੇ ਵੀ ਸ਼ਮੂਲੀਅਤ ਕੀਤੀ।