ਬਠਿੰਡਾ 26 ਨਵੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ):ਸਰਦਾਰ ਅਜਮੇਰ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਗੁਰਦੁਆਰਾ ਭਾਈ ਦਾਨ ਸਿੰਘ ਜੀ ਪਿੰਡ ਦਾਨ ਸਿੰਘ ਵਾਲਾ ਵਿਖੇ ਹੋਈ।ਇਸ ਮੌਕੇ ਰਾਜਨੀਤਕ ਆਗੂਆਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ, ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ,ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਟ ਟਰੱਸਟ,ਰਾਜਨ ਗਰਗ ਬਠਿੰਡਾ, ਹਰਵਿੰਦਰ ਸਿੰਘ ਲਾਡੀ,ਗੁਰਪ੍ਰੀਤ ਸਿੰਘ ਮਲੂਕਾ,ਦਿਆਲ ਸਿੰਘ ਸੋਢੀ, ਬਲਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਬਾਦਲ ਬਠਿੰਡਾ,ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਾਜ਼ਿਲਕਾ ਸੁਖਵੀਰ ਸਿੰਘ ਬੱਲ,ਮੇਵਾ ਸਿੰਘ ਸਿੱਧੂ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਰੀਦਕੋਟ, ਰਵਿੰਦਰ ਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ ਮਹਿੰਦਰ ਪਾਲ ਸਿੰਘ, ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਪਰਮਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਬਲਜੀਤ ਸਿੰਘ ਸੰਦੋਹਾ, ਅਮਰੀਕ ਸਿੰਘ ਨੱਢਾ ਪ੍ਰਧਾਨ ਪ੍ਰਿੰਸੀਪਲ ਯੂਨੀਅਨ, ਸੁਖਦੇਵ ਸਿੰਘ ਬੱਬਰ ਜਨਰਲ ਸਕੱਤਰ,ਹਰਦੀਪ ਸਿੰਘ ਤੱਗੜ, ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹਰਮੰਦਰ ਸਿੰਘ ਬਰਾੜ ਆਪ ਆਗੂ,ਜਗਤਾਰ ਸਿੰਘ ਬਾਠ ਅਧਿਆਪਕ ਆਗੂ,ਅਜੀਤ ਸਿੰਘ ਝੰਡੂਕੇ, ਭੁਪਿੰਦਰ ਸਿੰਘ ਮਾਨ ਅਤੇ ਵੱਖ ਵੱਖ ਸਕੂਲਾਂ ਵਿੱਚੋਂ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਹਾਜ਼ਰ ਸਨ।ਅੰਤ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਅਤੇ ਚਮਕੌਰ ਸਿੰਘ ਬੁੱਟਰ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਸਟੇਜ ਸੰਚਾਲਨ ਲਛਮਣ ਸਿੰਘ ਮਲੂਕਾ ਵਲੋਂ ਕੀਤਾ ਗਿਆ।