*ਅਜਨਾਲਾ ਸਿਵਲ ਹਸਪਤਾਲ ਨੂੰ ਮਿਲੀ ਨਿਰਵਿਘਨ ਬਿਜਲੀ ਸਪਲਾਈ , ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤਾ ਉਦਘਾਟਨ*

0
9

Punjab News(ਸਾਰਾ ਯਹਾਂ/ਬਿਊਰੋ ਨਿਊਜ਼ )  : ਸਰਹੱਦੀ ਕਸਬੇ ਅਜਨਾਲਾ ਦਾ ਸਿਵਲ ਹਸਪਤਾਲ ਜੋ ਕਿ ਇਸ ਸਰਹੱਦੀ ਪੱਟੀ ਵਿੱਚ ਸਿਹਤ ਸੇਵਾਵਾਂ ਦੇਣ ਵਾਲਾ ਵੱਡਾ ਕੇਂਦਰ ਹੈ, ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 11 ਕੈ ਵੀ ਹਾਟ ਲਾਇਨ ਦਾ ਅੱਜ ਉਦਘਾਟਨ ਕੀਤਾ, ਜਿਸ ਨਾਲ ਇਲਾਕੇ ਦੇ ਲੋਕਾਂ ਦੀ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ। 

ਅੱਜ ਇਸ ਉਦਘਾਟਨ ਸਮਾਗਮ ਮੌਕੇ ਬੋਲਦੇ ਧਾਲੀਵਾਲ ਨੇ ਕਿਹਾ ਕਿ ਮੈਨੂੰ ਸਰਕਾਰੀ ਹਸਪਤਾਲ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਕੇ ਅਥਾਹ ਖੁਸ਼ੀ ਮਿਲੀ ਹੈ ਅਤੇ ਮੈਂ ਲੋਕਾਂ ਦਾ ਧੰਨਵਾਦੀ ਹਾਂ ਜਿੰਨਾ ਨੇ ਮੈਨੂੰ ਤਾਕਤ ਦੇ ਕੇ ਇਹ ਸੇਵਾ ਲਈ। ਉਨ੍ਹਾਂ ਦੱਸਿਆ ਕਿ ਨਵਾਂ ਬਰੇਕਰ ਲਗਾ ਕੇ ਹੁਣ ਇਹ ਲਾਈਨ ਸਿੱਧੀ ਬਿਜਲੀ ਘਰ ਤੋਂ ਹਸਪਤਾਲ ਨੂੰ ਆਵੇਗੀ, ਜਿਸ ਨਾਲ ਹਸਪਤਾਲ ਦੀ ਬਿਜਲੀ ਨਿਰੰਤਰ ਚਾਲੂ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਉਤੇ ਕਰੀਬ 15 ਲੱਖ ਦਾ ਖਰਚਾ ਆਉਣਾ ਹੈ, ਪਰ ਮੈਨੂੰ ਅਫਸੋਸ ਹੈ ਕਿ ਲੋਕਾਂ ਦੀ ਇਸ ਵੱਡੀ ਲੋੜ ਨੂੰ ਸਾਡੇ ਨੇਤਾਵਾਂ ਨੇ ਲੰਮੇ ਸਮੇਂ ਤੱਕ ਅਣਗੌਲੇ ਕੀਤਾ।  ਦੱਸਣਯੋਗ ਹੈ ਕਿ ਪਹਿਲਾਂ ਹਸਪਤਾਲ ਦੀ ਸਪਲਾਈ ਸ਼ਹਿਰ ਦੇ ਫੀਡਰ ਨਾਲ ਆ ਰਹੀ ਸੀ, ਜਿਸ ਕਾਰਨ ਅਕਸਰ ਨੁਕਸ ਪੈ ਜਾਂਦਾ ਸੀ ਅਤੇ ਹਸਪਤਾਲ ਦੀ ਸਪਲਾਈ ਰੁਕ ਜਾਂਦੀ ਸੀ। ਇਸ ਮੌਕੇ ਵਧੀਕ ਨਿਗਰਾਨ ਇੰਜੀਨੀਅਰ ਜਗਜੋਤ ਸਿੰਘ ਬਾਜਵਾ, ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਰਾਜੀਵ ਮਦਾਨ ਰਾਜਾ, ਓ.ਐਸ.ਡੀ ਚਰਨਜੀਤ ਸਿੰਘ ਸਿੱਧੂ , ਗੁਰਜੰਟ ਸਿੰਘ ਸੋਹੀ, ਐਸਐਮਓ ਡਾ. ਗੁਰਸ਼ਰਨ ਸਿੰਘ, ਕੌਂਸਲਰ ਜਸਪਾਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਮਾਹਲ, ‘ਆਪ’ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦੀਪਕ ਕੁਮਾਰ ਚੈਨਪੁਰੀਆ, ਸ਼ਿਵਦੀਪ ਸਿੰਘ ਚਾਹਲ, ਕੌਂਸਲਰ ਪਰਮਿੰਦਰ ਸਿੰਘ ਭੱਖਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੀ, ਪਵਿੱਤਰ ਸਿੰਘ ਫੈਂਸੀ, ਜੇ.ਈ ਪਵਨ ਕੁਮਾਰ ਧਾਲੀਵਾਲ, ਅਮਰਦੀਪ ਸਿੰਘ ਰਿੰਕੂ, ਗੀਤਾ ਗਿੱਲ ਆਦਿ ਹਾਜ਼ਰ ਸਨ I

NO COMMENTS