*ਅਗਸਤ ਮਹੀਨੇ ਹੋਣ ਵਾਲੀ ਫੌਜ ਭਰਤੀ ਰੈਲੀ ਲਈ ਸੀ-ਪਾਇਟ ਬੋੜਾਵਾਲ ਵੱਲੋਂ ਸ਼ਡਿਊਲ ਜਾਰੀ*

0
27

ਮਾਨਸਾ, 3 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਯੁਵਕਾਂ ਦੀ ਅਗਸਤ 2021 ਵਿਚ ਏ.ਆਰ.ਓ. ਪਟਿਆਲਾ ਵਿਖੇ ਹੋ ਰਹੀ ਫੌਜ ਦੀ ਭਰਤੀ ਦੇ ਮੱਦੇਨਜ਼ਰ ਸੀ-ਪਾਈਟ ਕੈਂਪ ਬੋੜਾਵਾਲ ਵੱਲੋਂ ਰਜਿਸਟਰੇਸ਼ਨ, ਕਾਊਂਸਲਿੰਗ ਅਤੇ ਲੋੜੀਂਦੀ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।
ਕੈਂਪ ਇੰਚਾਰਜ ਸ੍ਰੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਹਿਨਣਾਂ ਅਤੇ ਸੈਨੇਟਾਈਜ਼ ਦੀ ਵਰਤੋਂ ਕਰਨਾ ਸ਼ਾਮਲ ਹੈ ਦੀ ਪਾਲਣਾ ਕਰਦੇ ਹੋਏ 10-10 ਨੌਜਵਾਨਾਂ ਦਾ ਗਰੁੱਪ ਬਣਾ ਕੇ ਕੈਂਪ ਵਿਚ ਬੁਲਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਭਰਤੀ ਸਬੰਧੀ ਰਜਿਸਟਰੇਸ਼ਨ, ਕਾਊਂਸਲਿੰਗ ਅਤੇ ਲੋੜੀਂਦੀ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ, ਸੰਗਰੂਰ ਅਤੇ ਬਰਨਾਲਾ ਦੇ ਚਾਹਵਾਨ ਯੁਵਕ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਜਾਂ 90563-35220 ਅਤੇ 78885-86296 ਤੇ ਸੰਪਰਕ ਕਰ ਸਕਦੇ ਹਨ।

NO COMMENTS