ਅਗਲੇ 48 ਘੰਟੇ ਤੱਕ ਪੰਜਾਬ ਪਹੁੰਚ ਸਕਦਾ ਮੌਨਸੂਨ …!!

0
80

ਨਵੀਂ ਦਿੱਲੀ 23, ਜੂਨ (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਸਮੇਤ ਹਰਿਆਣਾ, ਦਿੱਲੀ ਤੇ ਚੰਡੀਗੜ੍ਹ ਨੂੰ ਤਪਦੀ ਗਰਮੀ ਤੋਂ ਜਲਦ ਰਾਹਤ ਮਿਲਣ ਵਾਲੀ ਹੈ। ਦੱਖਣ-ਪੱਛਮੀ ਮੌਨਸੂਨ ਪਹਾੜੀ ਰਾਜ ਉੱਤਰਾਖੰਡ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟੇ ‘ਚ ਪੰਜਾਬ ਸਮੇਤ ਬਾਕੀ ਰਾਜਾਂ ਵਿੱਚ ਦਸਤਕ ਦੇ ਸਕਦਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਸਮੁੱਚੇ ਪੱਛਮੀ ਹਿਮਾਲਿਆਈ ਖੇਤਰ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਅਗਲੇ 48 ਘੰਟਿਆਂ ਦੌਰਾਨ ਹਾਲਾਤ ਇਸ ਦੇ ਅੱਗੇ ਵਧਣ ਲਈ ਅਨੁਕੂਲ ਬਣ ਰਹੇ ਹਨ।

ਮੌਨਸੂਨ ਦੀ ਉੱਤਰੀ ਲਿਮਿਟ (ਐਨਐਲਐਮ) ਹੁਣ ਅਹਿਮਦਾਬਾਦ, ਸ਼ਾਜਾਪੁਰ, ਫਤਿਹਪੁਰ ਤੇ ਰੁਦਰਪ੍ਰਯਾ ਵਿੱਚੋਂ ਲੰਘ ਰਹੀ ਹੈ।

NO COMMENTS