*ਅਗਲੇ 2 ਦਿਨਾਂ ‘ਚ ਮੀਂਹ ਪੈਣ ਦੇ ਆਸਾਰ, ਠੰਡ ਦਾ ਵਧੇਗਾ ਪ੍ਰਕੋਪ, ਜਾਰੀ ਹੋਇਆ ਅਲਰਟ*

0
178

 (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਵਿੱਚ ਅਗਲੇ 2 ਦਿਨਾਂ ਨੂੰ ਬਾਰਿਸ਼ ਦੇ ਆਸਾਰ ਹਨ ਜਿਸ ਨਾਲ ਠੰਢ ਵਿੱਚ ਵਾਧਾ ਹੋਵੇਗਾ ਜਦੋਂ ਕਿ ਪਿਛਲੇ 5 ਦਿਨਾਂ ਤੋਂ ਪੰਜਾਬ ਧੁੰਦ ਦੀ ਲਪੇਟ ਵਿਚ ਘਿਰਿਆ ਹੋਇਆ ਹੈ। ਸੀਤ ਲਹਿਰ ਚੱਲਣ ਨਾਲ ਦਿਨ ਵਿੱਚ ਵੀ ਠੰਡ ਵੱਧ ਗਈ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵੀ ਕਾਫ਼ੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਫਿਰੋਜ਼ਪੁਰ ਮੰਡਲ ਤੋਂ ਧੁੰਦ ਦੇ ਕਾਰਨ 14 ਟਰੇਨਾਂ ਰੱਦ ਰਹੀਆਂ ਹਨ। 

ਮੌਸਮ ਮਹਿਕਮੇ ਮੁਤਾਬਕ ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਸ਼ਨੀਵਾਰ ਧੁੰਦ ਦਾ ਰੈੱਡ ਅਤੇ 3 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਦੇ ਕਾਰਨ ਵਿਜ਼ੀਬਲਿਟੀ ਘੱਟ ਰਹੇਗੀ। ਦੱਸ ਦਈਏ ਕਿ ਤਿੰਨ ਜ਼ਿਲ੍ਹੇ ਅੰਮ੍ਰਿਤਸਰ, ਜਲੰਧਰ ਅਤੇ ਮੁਕਤਸਰ ਸਭ ਤੋਂ ਜ਼ਿਆਦਾ ਠੰਡੇ ਹਨ। ਦਿਨ ਵਿੱਚ ਤਾਪਮਾਨ ਬਾਕੀ ਜ਼ਿਲ੍ਹਿਆਂ ਦੀ ਤੁਲਨਾ ਵਿਚ ਘੱਟ ਹੈ। ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 7 ਤੋਂ 8 ਡਿਗਰੀ ਸੈਲਸੀਅਸ ਵਿਚਾਲੇ ਰਿਹਾ ਜਦਕਿ ਵਾਧੂ ਤਾਪਮਾਨ 10 ਤੋਂ 14 ਡਿਗਰੀ ਸੈਲਸੀਅਸ ਵਿਚ ਰਿਕਾਰਡ ਕੀਤਾ ਗਿਆ। 
ਮੌਸਮ ਵਿਗਿਆਨੀਆਂ ਮੁਤਾਬਕ, ਅਗਲੇ 4 ਦਿਨ ਧੁੰਦ, ਸੀਤ ਲਹਿਰ, ਅਤੇ ਕੋਹਰੇ ਦਾ ਕਹਿਰ ਵਧੇਗਾ। 26 ਅਤੇ 27 ਦਸੰਬਰ ਨੂੰ ਬਾਰਿਸ਼ ਦੇ ਆਸਾਰ ਹਨ। 

11 ਜ਼ਿਲ੍ਹਿਆਂ ਵਿਚ ਰੈੱਡ ਅਲਰਟ 

ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਵਿਚ ਰੈੱਡ ਅਲਰਟ ਹੈ। 

NO COMMENTS