*ਅਗਲੇ ਪਲ ਪਤਾ ਨਹੀਂ ਕੀ ਹੋ ਜਾਣਾ, ਯੁਕਰੇਨ ਤੋਂ ਪਰਤੀ ਖੰਨਾ ਦੀ ਵਿਦਿਆਰਥਣ ਨੇ ਬਿਆਨ ਕੀਤੇ ਯੁਕਰੇਨ ਦੇ ਹਾਲਾਤ*

0
83

25,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਰੂਸ ਤੇ ਯੂਕ੍ਰੇਨ ਵਿਚਕਾਰ ਜੰਗ ਵਧਣ ਦੇ ਆਸਾਰ ਜਿੱਥੇ ਦੁਨੀਆ ਨੂੰ ਡਰਾ ਰਹੇ ਹਨ ਉੱਥੇ ਹੀ ਯੁਕਰੇਨ ‘ਚ ਫਸੇ ਵਿਦਿਆਰਥੀ ਵਾਪਸ ਆਉਣ ਲਈ ਲਗਾਤਾਰ ਮਦਦ ਦੀ ਗੁਹਾਰ ਵੀ ਲਗਾ ਰਹੇ ਹਨ। ਇਸੇ ਵਿਚਕਾਰ ਕਈ ਭਾਰਤੀ ਵਿਦਿਆਰਥੀ ਆਪਣੇ ਘਰ ਵਾਪਸ ਵੀ ਪਰਤ ਰਹੇ ਹਨ। ਖੰਨਾ ਤੋਂ ਐਮ.ਬੀ.ਬੀ.ਐਸ ਦੀ ਪੜਾਈ ਕਰਨ ਯੂਕ੍ਰੇਨ ਗਈ ਕਸ਼ਿਸ਼ ਵਿਜ ਵੀ ਸਰਕਾਰ ਦੀ ਮਦਦ ਨਾਲ ਸੁਰੱਖਿਅਤ ਆਪਣੇ ਘਰ ਵਾਪਸ ਪਰਤ ਆਈ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ ਅਤੇ ਮਾਤਾ ਪਿਤਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।


ਖੰਨਾ ਦੇ ਸ਼ਿਵਪੁਰੀ ਮੁਹੱਲੇ  ‘ਚ ਰਹਿਣ ਵਾਲੇ ਕਰਿਆਨਾ ਕਾਰੋਬਾਰੀ ਦਿਨੇਸ਼ ਵਿੱਜ ਦੀ ਬੇਟੀ ਕਸ਼ਿਸ਼ ਵਿੱਜ ਜੋ ਕਿ ਯੂਕ੍ਰੇਨ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਨ ਗਈ ਸੀ ਤਾਂ ਉਥੇ ਹਾਲਾਤ ਖਰਾਬ ਹੋਣ ਕਰਕੇ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਾਪਸ ਭੇਜੇ ਗਏ ਜਿਹਨਾਂ ਚ ਕਸ਼ਿਸ਼ ਵਿਜ ਵੀ ਸ਼ਾਮਲ ਸੀ। 


ਕਸ਼ਿਸ਼ ਵਿਜ ਨੇ ਬਿਆਨ ਕੀਤੇ ਯੁਕ੍ਰੇਨ ਦੇ ਹਾਲ- 
ਕਸ਼ਿਸ਼ ਵਿਜ ਨੇ ਦੱਸਿਆ ਕਿ ਯੂਕ੍ਰੇਨ ‘ਚ ਪੜਾਈ ਵੀ ਠੱਪ ਹੋ ਗਈ ਹੈ। ਇਸ ਕਰਕੇ ਹੁਣ ਭਾਰਤੀ ਵਿਦਿਆਰਥੀ ਵਾਪਸ ਭੇਜੇ ਜਾ ਰਹੇ ਹਨ। ਉਹਨਾਂ ਦੀ ਪੜਾਈ ਭਾਰਤ ਬੈਠ ਕੇ ਆਨਲਾਈਨ ਹੀ ਹੋਵੇਗੀ। ਯੂਕ੍ਰੇਨ ਦੇ ਅਧਿਆਪਕ ਵੀ ਪੂਰੀ ਤਰਾਂ ਡਰੇ ਹੋਏ ਹਨ। ਕਿਸੇ ਨੂੰ ਵੀ ਨਹੀਂ ਪਤਾ ਕਿ ਕੀ ਹੋਣਾ ਹੈ। ਕਸ਼ਿਸ ਦੇ ਪਿਤਾ ਦਿਨੇਸ਼ ਵਿੱਜ ਨੇ ਕਿਹਾ ਕਿ ਉਹ ਬੱਚੀ ਲਈ ਬੇਹੱਦ ਚਿੰਤਤ ਸਨ। ਹੁਣ ਬੱਚੀ ਘਰ ਆਈ ਹੈ ਤਾਂ ਖੁਸ਼ੀ ਮਿਲੀ ਹੈ। ਇਸ ਦੇ ਨਾਲ ਹੀ ਉਹਨਾਂ ਸਰਕਾਰ ਨੂੰ ਬਾਕੀ ਭਾਰਤੀਆਂ ਨੂੰ ਵੀ ਸੁਰੱਖਿਅਤ ਘਰ ਵਾਪਸ ਲਿਆਉਣ ਦੀ ਅਪੀਲ ਕੀਤੀ।

NO COMMENTS