*ਅਗਰਵਾਲ ਸਮਾਜ ਦੇ ਕਮਜੋਰ ਲੋਕਾ ਨੂੰ ਸਮਾਜ ਦੇ ਬਰਾਬਰ ਲਿਆਉਣਾ ਸਮੇ ਦੀ ਮੁੱਖ ਲੋੜ –ਬਜਰੰਗ ਦਾਸ*

0
77


ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ} ਅਗਰਵਾਲ ਸਮਾਜ ਦੇ ਬਾਣੀ ਯੁੱਗ ਪੁਰਸ਼ ,ਪ੍ਰੇਮ ਅਤੇ ਸਮਾਨਤਾ ਦੇ ਪ੍ਰਤੀਕ
ਮਹਾਰਾਜਾ ਅਗਰਸ ੈਨ ਜੀ ਦੀ 5146 ਵੀ ਰਾਜਪੱਧਰੀ ਜੈਯੰਤੀ ਅਗਰਵਾਲ ਸਭਾ ਪੰਜਾਬ ਦੇ
ਪ੍ਰਧਾਨ ਬਾਬੂ ਸਰੂਪ ਚੰਦ ਸਿੰਗਲਾ ਸਾਬਕਾ ਮੁੱਖ ਸੰਸਦੀ ਸਕੱਤਰ ਦੀ ਪ੍ਰਧਾਨਗੀ ਹੇਠ
ਅਗਰਵਾਲ ਸਭਾ ਮਾਨਸਾ ਦੇ ਪੂਰਨ ਸਹਿਯੌਗ ਨਾਲ ਗਊਸਾਲਾ ਭਵਨ,ਵਾਟਰ ਵਰਕਸ ਰੋਡ ਮਾਨਸਾ ਵਿਖੇ
ਬਹੁਤ ਹੀ ਸ਼ਰਧਾ ਤੇ ਉਤਸਾਹ ਨਾਲ ਆਯੌਜਿਤ ਕੀਤੀ ਗਈ ।ਇਸ ਸਮਾਰੋਹ ਵਿੱਚ ਅਗਰੋਹਾ ਵਿਕਾਸ
ਟਰੱਸਟ ਅਗਰੋਹਾ ਦੇ ਰਾਸ਼ਟਰੀ ਪ੍ਰਧਾਨ ਬਜਰੰਗ ਦਾਸ ਗਰਗ ਅਤੇ ਮਾਨਸਾ ਦੇ ਉੱਘੇ ਸਮਾਜਸੇਵੀ
ਭੀਮ ਸੈਨ ਸਿੰਗਲਾ{ਹੈਪੀ }ਨੇ ਬਤੋਰ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ।ਸਮਾਰੋਹ ਦੇ ਸੁਰੂਆਤ
ਵਿੱਚ ਝੰਡਾ ਰਸਮ ਲਾਲਾ ਮੱਘਰ ਮੱਲ ਖਿਆਲਾ ਤੇ ਲਕਸ਼ਮੀ ਪੂਜਨ ਦੀ ਰਸਮ ਭੀਮ ਸੈਨ
ਹੈਪੀ ਤੇ ਮਹਾਰਾਜਾ ਅਗਰਸੈਨ ਪੂਜਨ ਦੀ ਰਸਮ ਮੁਕੁਲ ਸਿੰਗਲਾ ਸਮਾਜਸੇਵੀ ਤੇ ਜੋਤੀ ਪ੍ਰਚੰਡ ਦੀ
ਰਸਮ ਅਗਰੋਹਾ ਵਿਕਾਸ ਟਰੱਸਟ ਅਗਰੋਹਾ ਦੇ ਰਾਸ਼ਟਰੀ ਪ੍ਰਧਾਂਨ ਬਜਰੰਗ ਦਾਸ ਗਰਗ ਨੇ ਆਪਣੇ ਕਰ
ਕਮਲਾ ਨਾਲ ਵਿਧੀ ਵਿਧਾਨ ਤੇ ਧਾਰਮਿਕ ਰੀਤੀ ਪਰੰਪਰਾਵਾ ਨਾਲ ਕੀਤੀ ।ਇਸ ਮਹਾਉਤਸਵ ਵਿੱਚ ਡਾ:ਵਿਜੈ
ਸਿੰਗਲਾ ਵਿਧਾਇਕ ਮਾਨਸਾ , ਐਡਵੋਕੇਟ ਬਰਿੰਦਰ ਗੋਇਲ ਵਿਧਾਇਕ ਲਹਿਰਾ , ਸ੍ਰੀਮਤੀ
ਨੀਨਾ ਮਿੱਤਲ ਵਿਧਾਇਕ ਰਾਜਪੁਰਾ , ਪ੍ਰੇਮ ਮਿੱਤਲ ਸਾਬਕਾ ਵਿਧਾਇਕ ਮਾਨਸਾ , ਮੰਗਤ ਰਾਏ
ਬਾਂਸਲ ਸਾਬਕਾ ਵਿਧਾਇਕ ਬੁਡਲਾਡਾ , ਅਗਰਵਾਲ ਸਭਾ ਪੰਜਾਬ ਦੇ ਆਰਗਿਨਾਇਜਰ ਸੁਰੇਸ ਗੁਪਤਾ ,
ਜਰਨਲ ਸਕੱਤਰ ਪਵਨ ਸਿੰਗਲਾ , ਮੀਤ ਪ੍ਰਧਾਨ ਅਸੋਕ ਗਰਗ , ਅਤੇ ਸ਼੍ਰੀਮਤੀ ਕਾਂਤਾ ਗੋਇਲ ਪ੍ਰਧਾਨ
ਪੰਜਾਬ ਮਹਿਲਾ ਵਿੰਗ ਨੇ ਮੰਚ ਤੇ ਸੰਬੋਧਨ ਕਰਦਿਆ ਪੰਜਾਬ ਦੇ ਕੋਨੇ ਕੋਨੇ ਵਿੱਚੋ


ਆਈਆ ਅਗਰਵਾਲ ਸਭਾ ਦੀਆ ਇਕਾਇਆ ਨੂੰ ਕਿਹਾ ਕਿ ਮਹਾਰਾਜਾ ਅਗਰਸੇਨ ਦੇ ਆਦਰਸ਼ਾਂ
ਸਿਧਾਂਤਾ ਦੀ ਪਾਲਣਾ ਕਰਦੇ ਹੋਏ ਸਮਾਜ ਵਿੱਚ ਆਈਆਂ ਸਮਾਜਿਕ ਕੁਰੀਤੀਆ ਨੂੰ ਦੂਰ ਕਰਨ ਦੇ
ਉਪਰਾਲੇ ਕਰਨ ਦੇ ਨਾਲ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਸਮਾਜ ਦੀ ਭਲਾਈ ਅਤੇ ਹਿੱਤ ਲਈ ਰਲ
ਮਿਲ ਕੇ ਕੰਮ ਕਰੀਏ ।ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਬਾਬੂ ਸਰੂਪ ਚੰਦ ਸਿੰਗਲਾ ਨੇ ਸੰਬੋਧਨ
ਕਰਦਿਆ ਕਿਹਾ ਕਿ ਸਾਡੇ ਸਮਾਜ ਦੇ ਕਮਜੋਰ ਵਰਗ ਨੂੰ ਸਮਾਜਿਕ ਬਰਾਬਰਤਾ, ਭਾਈਚਾਰਕ ਸਾਂਝ ਦੀ
ਮਜਬੂਤੀ ਤੇ ਪਰੇਮ ਦੀ ਨੀਤੀ ਨੂੰ ਲਾਗੂ ਕਰਕੇ ਸਮਾਜਿਕ ਕੁਰੀਤੀਆ ਨੂੰ ਦੂਰ ਕੀਤਾ ਜਾਵੇ ।
ਸਮਾਰੋਹ ਦੇ ਮੁੱਖ ਮਹਿਮਾਨ ਬਜਰੰਗ ਦਾਸ ਗਰਗ ਅਤੇ ਭੀਮ ਸੈਨ ਸਿੰਗਲਾ {ਹੈਪੀ }ਨੇ ਸਮਾਜ
ਨੂੰ ਸੰਬੋਧਨ ਕਰਦਿਆ ਕਿਹਾ ਕਿ ਦੇਸ ਦੇ ਵਿਕਾਸ ਵਿੱਚ ਅਗਰਵਾਲ ਭਾਈਚਾਰੇ ਦਾ ਇੱਕ ਬਹੁਤ ਵੱਡਾ
ਯੌਗਦਾਨ ਹੇ ਕਿਉਕਿ ਭਾਰੀ ਮਾਤਰਾ ਵਿੱਚ ਆਪਣਾ ਸਮਾਜ ਹੀ ਟੈਕਸ ਦੇ ਰੂਪ ਵਿੱਚ
ਸਰਕਾਰਾ ਦੀ ਸਹਾਇਤਾ ਕਰਦਾ ਹੈ ਰਾਸਟਰੀ ਪ੍ਰਧਾਨ ਬਜਰੰਗ ਦਾਸ ਨੇ ਦੱਸਿਆ ਕਿ ਸਮਾਜ ਦੇ ਗਰੀਬ
ਲ਼ੋਕਾ ਨੂੰ ਮਹਾਰਾਜਾ ਅਗਰਸੇਨ ਜੀ ਦੀ ਸੋਚ ਤੇ ਪਹਿਰਾ ਦਿੰਦਿਆ ਉਹਨਾ ਨੁੂੰ ਬਰਾਬਰ
ਲਿਆਉਣ ਲਈ ਬਹੁਤ ਸਾਰੀਆ ਸਹੁੂਲਤਾ ਟਰੱਸਟ ਵੱਲੋ ਦਿੱਤੀਆ ਜਾ ਰਹੀਆ ਸਹੂਲਤਾ ਵਾਰੇ ਜਾਣਕਾਰੀ
ਦਿੱਤੀ ।ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੌਤਮ ਦਾਸ ਬਾਸਲ ਨੇ ਆਏ ਹੋਏ ਮੁੱਖ
ਮਹਿਮਾਨ, ਸਮਾਜ ਦੀਆ ਉੱਚ ਸਖਸਿਅਤਾ ਅਤੇ ਸਮੁੱਚੇ ਪੰਜਾਬ ਵਿੱਚੋ ਆਏ ਹੋਏ ਅਗਰਵਾਲ
ਬੰਧੂਆ ਨੂੰ ਜੀ ਆਇਆ ਕਹਿੰਦੇ ਹੋਏ ਸਭਨਾ ਦਾ ਧੰਨਵਾਦ ਕੀਤਾ ।ਇਸ ਸਮਾਰੋਹ ਵਿੱਚ
ਸਮਾਜ ਦੀਆ ਉੱਚ ਸ਼ਖਸ਼ੀਅਤਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਅੰਤ ਵਿੱਚ
ਮਹਾਰਾਜਾ ਅਗਰਸੈਨ ਜੀ ਦੀ ਮਹਾ ਆਰਤੀ ਪੰਜਾਬ ਪ੍ਰਧਾਂਨ ਸਰੂਪ ਚੰਦ ਸਿੰਗਲਾ ,ਰਾਸਟਰੀ
ਪ੍ਰਧਾਂਨ ਬਜਰੰਗ ਦਾਸ ਗਰਗ , ਜਿਲਾ ਪ੍ਰਧਾਂਨ ਵਿਨੋਦ ਭੰਮਾ , ਸਥਾਨਕ ਪ੍ਰਧਾਨ ਪ੍ਰਸ਼ੌਤਮ ਦਾਸ
ਬਾਂਸਲ , ਮਾਸਟਰ ਤੀਰਥ ਸਿੰਘ ਮਿੱਤਲ , ਮਾਸਟਰ ਰੁਲਦੂ ਰਾਮ ਬਾਂਸਲ , ਐਡ:ਆਰ ਸੀ ਗੋਇਲ , ਸੰਜੀਵ
ਪਿੰਕਾ , ਸੁਨੀਲ ਗਰਗ ਲਹਿਰਾ , ਕੁਲਵੰਤ ਰਾਏ ਜਿੰਦਲ ਬਠਿੰਡਾ , ਵਿਸਾਲ ਗੋਲ਼ਡੀ , ਨੇ ਅਦਾ ਕੀਤੀ ।ਇਸ
ਪ੍ਰੌਗਾਮ ਦੀ ਸਫਲਤਾ ਵਿੱਚ ਐਡ ਵਿਜੈ ਕੁਮਾਰ ਭਦੋੜ , ਸ੍ਰੀਮਤੀ ਮੰਜੂ ਮਿੱਤਲ , ਪੂਨਮ ਗੋਇਲ ,
ਮੀਨੂੰ ਗੋਇਲ ਕੀਰਤੀ ਗਰਗ , ਸਤੀਸ ਗੋਇਲ ,ਮੱਖਣ ਰਾਮ , ਰੋਹਿਤ ਬਾਂਸਲ ,ਡਾਕਟਰ ਜਨਕ ਰਾਜ ਸਿੰਗਲਾ
,ਕ੍ਰਿਸਨ ਬਾਸਲ ,ਕੁਲਦੀਪ ਚਾਦਪੁਰੀਆ , ਰਾਜ ਨਰਾਇਣ ਕੂਕਾ ,ਕ੍ਰਿਸਨ ਫੱਤਾ , ਬਿੰਦਰਪਾਲ ਗਰਗ ,ਰਾਜੀਵ
ਅਕਲੀਆ , ਦਰਸਨ ਪਾਲ ਗਰਗ , ਰੋਸਨ ਲਾਲ ਗਰਗ , ਐਡ ਪ੍ਰੇਮ ਨਾਥ ਸਿੰਗਲਾ , ਸੁਰਿੰਦਰ ਲਾਲੀ , ਬਲਜੀਤ
ਸਰਮਾ , ਰੁਲਦੂ ਰਾਮ ਨੰਦਗੜੀਆ , ਰਵੀ ਮਾਖਾਂ , ਰਾਕੇਸ ਮਾਖਾ , ਰਮੇਸ ਜਿੰਦਲ ,ਪ੍ਰਵੀਨ ਟੋਨੀ

ਐਮ ਸੀ ਦਾ ਵੱਡਮੁੱਲਾ ਯੌਗਦਾਨ ਰਿਹਾ ।ਇਸ ਸਮਾਰੋਹ ਦੇ ਮੰਚ ਸੰਚਾਲਨ ਦੀ ਅਹਿਮ ਭੂਮਿਕਾ
ਅਸੋਕ ਗਰਗ ਅਤੇ ਪ੍ਰੇਮ ਗਰਗ ਨੇ ਬਹੁਤ ਹੀ ਬਾਖੂਬੀ ਤੇ ਸੁਚੱਜੇ ਢੰਗ ਨਾਲ ਨਿਭਾਈ ।

NO COMMENTS