*ਅਗਰਵਾਲ ਸਭਾ ਵੱਲੋ ਲੋਹੜੀ ਦਾ ਤਿਓਹਾਰ ਮਨਾਇਆ ਗਿਆ*

0
42

ਮਾਨਸਾ 14 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਵਾਲੇ ਦਿਨ ਮਨਾਇਆ ਜਾਂਦਾ ਹੈ ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਸਰਦੀਆਂ ਦੀ ਸਮਾਪਤੀ ਅਤੇ ਫ਼ਸਲਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਜਸ਼ਨਾਂ ਵਜੋਂ ਮਨਾਇਆ ਜਾਂਦਾ ਹੈ ਇਸ ਲਈ ਇਸ ਨੂੰ ਫਸਲ ਉਤਸਵ ਵੀ ਕਿਹਾ ਜਾਂਦਾ ਹੈ।
ਇਸ ਮੌਕੇ ਲੋਹੜੀ ਦੀ ਵਧਾਈ ਦਿੰਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਦੀ ਸ਼ੁਰੂਆਤ ਦੁਲਾ ਭੱਟੀ ਨਾਂ ਦੇ ਵਿਅਕਤੀ ਜੋ ਕਿ ਪੰਜਾਬ ਵਿੱਚ ਹੀਰੋ ਵਜੋਂ ਜਾਣਿਆ ਜਾਂਦਾ ਸੀ ਤੋਂ ਹੋਈ ਜਿਸਨੇ ਮੁਗਲ ਹਾਕਮਾਂ ਦੇ ਸਮੇਂ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਵੰਡਣ ਦਾ ਕੰਮ ਕੀਤਾ ਉਨ੍ਹਾਂ ਦੱਸਿਆ ਕਿ ਭਾਈਚਾਰੇ ਦੀ ਸਾਂਝ ਦਾ ਸੰਦੇਸ਼ ਦਿੰਦਾ ਇਹ ਤਿਉਹਾਰ ਰਾਤ ਵੇਲੇ ਇੱਕਠੇ ਬੈਠ ਅੱਗ ਸੇਕਦੇ ਲੋਕਾਂ ਦਾ ਮੁੰਗਫਲੀ ਅਤੇ ਰੇਵੜੀਆਂ ਖਾਂਦੇ ਮਣਾਇਆ ਜਾਂਦਾ ਹੈ ਅਤੇ ਜਲਦੀ ਅੱਗ ਵਿੱਚ ਤਿਲ ਸੁੱਟ ਕੇ ਈਸਰ ਆ ਦਰਿੱਦਰ ਕਿਹਾ ਜਾਂਦਾ ਹੈ ਉਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਗਰਵਾਲ ਸਭਾ ਮਾਨਸਾ ਵਲੋਂ ਲੋਹੜੀ ਦੀ ਵਧਾਈ ਦਿੱਤੀ।
ਇਸ ਮੌਕੇ ਅਗਰਵਾਲ ਸਭਾ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ, ਮਾਸਟਰ ਰੂਲਦੂ ਰਾਮ ਬਾਂਸਲ, ਖਜਾਨਚੀ ਤੀਰਥ ਸਿੰਘ ਮਿੱਤਲ, ਸੁਰਿੰਦਰ ਲਾਲੀ, ਬਿੰਦਰਪਾਲ ਗਰਗ, ਓਮ ਪ੍ਰਕਾਸ਼ ਜਿੰਦਲ,ਰਾਜ ਨਰਾਇਣ ਕੂਕਾ,ਕਿ੍ਸ਼ਨ ਬਾਂਸਲ, ਬਲਜੀਤ ਸ਼ਰਮਾਂ,ਸ਼ਾਮ ਲਾਲ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।(ਸਾਰਾ ਯਹਾਂ/ਮੁੱਖ ਸੰਪਾਦਕ)

NO COMMENTS