*ਅਗਨੀਪਥ ਸਕੀਮ ਅਧੀਨ ਨੌਜਵਾਨਾਂ ਦੀ ਫੌਜ਼ ਵਿੱਚ ਭਰਤੀ ਸਕੀਮ ਅਤੇ ਜਿੰਮੀਦਾਰਾਂ ਦੀ ਸਾਂਝੀ ਜ਼ਮੀਨ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦਾ ਵਿਰੋਧ- ਕਿਸਾਨ ਆਗੂ*

0
22

ਮਾਨਸਾ, 20 ਜੂਨ-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਆਗੂਆਂ ਦੀ ਇੱਕ ਜਰੂਰੀ ਮੀਟਿੰਗ ਸਥਾਨਕ ਬਾਲ ਭਵਨ ਮਾਨਸਾ ਵਿਖੇ  ਹੋਈ ਜਿਸ ਵਿੱਚ ਕਿਸਾਨਾਂ ਦੇ ਭਖਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਬੀਕੇਯੂ ਲੱਖੋਵਾਲ, ਕੁੱਲ ਹਿੰਦ ਕਿਸਾਨ ਸਭਾ ਪੁੰਨਾਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਮਾਨਸਾ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਸਿੱਧੂਪੁਰ ਦੇ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਕਿਸਾਨਾਂ ਦੇ ਭਖਦੇ ਮਸਲਿਆਂ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਆਗੂ ਨੇ ਦੱਸਿਆ ਕਿ ਇੰਨ੍ਹਾਂ ਮਸਲਿਆਂ ਵਿੱਚ ਅਗਨੀਪਥ ਸਕੀਮ ਅਧੀਨ ਨੌਜਵਾਨਾਂ ਦੀ ਫੌਜ਼ ਵਿੱਚ ਭਰਤੀ ਸਕੀਮ ਨੂੰ ਰੱਦ ਕੀਤਾ ਗਿਆ। ਮਾਨਸਾ ਖੁਰਦ ਦੀ ਜਿੰਮੀਦਾਰਾਂ ਦੀ ਸਾਂਝੀ ਜ਼ਮੀਨ *ਤੇ ਪੰਜਾਬ ਸਰਕਾਰ ਦੇ  ਅਧਿਕਾਰੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦਾ ਵਿਰੋਧ ਕੀਤਾ ਗਿਆ। ਸਿੱਖਿਆ ਸੁਧਾਰਾਂ ਦੀ ਮੰਗ ਦੇ ਨਾਲ ਨਾਲ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਣ ਦਾ ਵਿਰੋਧ ਕੀਤਾ ਗਿਆ। ਬਿਜਲੀ ਗਰਿੱਡਾਂ ਵਿੱਚ ਸਟਾਫ ਦੀ ਘਾਟ ਕਾਰਣ ਬਿਜਲੀ ਸਪਲਾਈ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਕਰਕੇ ਮੰਗ ਕੀਤੀ ਗਈ ਕਿ ਇਹ ਘਾਟ ਤੁਰੰਤ ਪੂਰੀ ਕੀਤੀ ਜਾਵੇ। ਨਰਮੇ *ਤੇ ਹਾਲ ਹੀ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਤੁਰੰਤ ਇਹਤਿਆਤੀ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਗਈ। ਬਿਜਲੀ ਮੋਟਰਾਂ ਦਾ ਲੋਡ ਵਧਾਉਣ ਵਾਲੀ ਸਕੀਮ ਨੂੰ ਸਦਾ ਲਈ ਜਾਰੀ ਰੱਖਿਆ ਜਾਵੇ। ਯੂਰੀਆ ਖਾਦ ਦਿੰਦੇ ਸਮੇਂ ਮਾਰਫੈਡ ਤੇ ਇਫਕੋ ਵੱਲੋਂ ਧੱਕੇ ਨਾਲ ਜ਼ੋ ਨੈਨੋ ਯੂਰੀਆ ਕਿਸਾਨਾਂ ਨੂੰ ਦਿੱਤੀ ਜਾ ਰਹੀ  ਹੈ, ਇਹ ਤੁਰੰਤ ਬੰਦ ਕੀਤੀ ਜਾਵੇ।
      ਇਸ ਮੌਕੇ ਹਰਚਰਨ ਸਿੰਘ ਪਟਵਾਰੀ, ਨਿਰਮਲ ਸਿੰਘ ਝੰਡੂਕੇ, ਪ੍ਰਸ਼ੋਤਮ ਸਿੰਘ ਗਿੱਲ, ਦਰਸ਼ਨ ਸਿੰਘ ਜਟਾਣਾ,ਨਾਇਬ ਸਿੰਘ, ਰਾਜਿੰਦਰ ਮਾਖਾ, ਰਘਵੀਰ ਸਿੰਘ, ਜੁਗਰਾਜ ਸਿੰਘ, ਜਗਦੇਵ ਸਿੰਘ ਭੁਪਾਲ, ਗੁਰਪ੍ਰਣਾਮ ਦਾਸ, ਹਰਬੰਸ ਸਿੰਘ,ਜ਼ਸਵੰਤ ਸਿੰਘ ਬੀਰੋਕੇ, ਗੁਰਜੀਤ ਸਿੰਘ ਮਾਨਸਾ, ਗੋਰਾ ਸਿੰਘ ਤਾਮਕੋਟ, ਮੇਜਰ ਸਿੰਘ, ਤੋਤਾ ਸਿੰਘ ਕੋਟਲੀ, ਜਗਮੇਲ ਸਿੰਘ, ਭੋਲਾ ਸਿੰਘ ਮਾਖਾ, ਤੇਲੂ ਸਿੰਘ ਬੁਢਲਾਡਾ,ਕਰਨੈਲ ਸਿੰਘ ਭੈਣੀ ਬਾਘਾ, ਲਖਬੀਰ ਸਿੰਘ ਅਕਲੀਆ ਆਦਿ ਆਗੂ ਹਾਜ਼ਰ ਸਨ।

NO COMMENTS