*ਅਕਾਲੀ ਸਰਕਾਰ ਵੱਲੋਂ ਖੋਲ੍ਹੇ ਅਾਦਰਸ਼ ਸਕੂਲਾਂ ਦਾ ਤਜਰਬਾ ਨਾ ਮੰਨਣਾ ਅਤਿ ਮੰਦਭਾਗਾ ਫੈਸਲਾ-ਜਥੇਦਾਰ ਜੋਗਾ*

0
22

ਬੋਹਾ,02 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ )-ਸ਼੍ਰੋਮਣੀ ਅਕਾਲੀ ਦਲ ਦੇ ਸਾਸ਼ਨ ਦੌਰਾਨ ਪੰਜਾਬ ਅੰਦਰ ਖੋਲ੍ਹੇ ਸ਼ਾਨਦਾਰ ਵਿੱਦਿਅਕ ਅਦਾਰੇ ਅਾਦਰਸ਼ ਸਕੂਲਾਂ ਵਿੱਚ ਪੜ੍ਹਾੳੁਂਦੇ ਅਧਿਅਾਪਕਾਂ ਦਾ ਤਜਰਬਾ ਵੀ ਨਾ ਮੰਨਣਾ ਕਾਂਗਰਸ ਸਰਕਾਰ ਦਾ ਅਤਿ ਮੰਦਭਾਗਾ ਫੈਸਲਾ ਹੈ।ੲਿੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਾਗੂ ਜਥੇਦਾਰ ਜੋਗਾ ਸਿੰਘ ਨੇ ਪ੍ਰੈਸ਼ ਨਾਲ ਗੱਲਬਾਤ ਕਰਦਿਅਾਂ ਕੀਤਾ ਹੈ।ਜਥੇਦਾਰ ਜੋਗਾ ਸਿੰਘ ਨੇ ਕਿਹਾ ਹੈ ਕਿ ੲਿਸੇ ਕਰਕੇ ਅੱਜ 2019 ਦੀ HT/CHT ਦੀ ਸਿੱਧੀ ਭਰਤੀ ਵਿੱਚ ਸਕਰੂਟਨੀ ਕਰਵਾ ਚੁੱਕੇ ਅਤੇ ਭਰਤੀ ਦੀਅਾਂ ਸਾਰੀਅਾਂ ਸਰਤਾਂ ਪੂਰੀਅਾਂ ਕਰਦੇ ਅਧਿਅਾਪਕ ਮੁੱਖ ਅਧਿਅਾਪਕ ,ਸੈਂਟਰ ਮੁੱਖ ਅਧਿਅਾਪਕ ਅਤੇ ਪ੍ਰਿੰਸੀਪਲ ਲੱਗਣ ਲੲੀ ਦਰ ਦਰ ਦੀਅਾਂ ਠੋਕਰਾਂ ਖਾਣ ਲੲੀ ਮਜਬੂਰ ਹਨ।ੳੁਨ੍ਹਾਂ ਕਿਹਾ ਹੈ ਕਿ ਕਾਂਗਰਸ ਸਰਕਾਰ ਕੰਧਾਂ ਤੇ ਰੰਗ ਨਾਲ ਕਾਰਟੂਨ ਬਣਾਕੇ ਸਮਾਰਟ ਸਕੂਲ ਬਣਾੳੁਣ ਦੇ ਦਮਗਜੇ ਮਾਰ ਰਹੀ ਹੈ।ਦੂਜੇ ਪਾਸੇ ਅਾਲੀਸ਼ਾਨ ੲਿਮਾਰਤਾਂ ਵਾਲੇ ਅਾਦਰਸ਼ ਸਕੂਲਾਂ ਨੂੰ ਬਦਲੇ ਦੀ ਭਾਵਨਾ ਨਾਲ ਢਾਹ ਲਾ ਰਹੀ ਹੈ।ੳੁਨ੍ਹਾਂ ਕਿਹਾ ਕਿ ਸਰਕਾਰ ਅਤੇ ਸਿੱਖਿਅਾ ਵਿਭਾਗ ਨੂੰ ਅਾਦਰਸ਼ ਸਕੂਲਾਂ ‘ਚ ਪੜ੍ਹਾੳੁਂਦੇ ਅਧਿਅਾਪਕਾਂ ਦਾ ਤਜਰਬਾ ਮੰਨਕੇ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਕੇ ਜੁਅਾੲਿਨ ਕਰਵਾੳੁਣਾ ਚਾਹੀਦਾ ਹੈ ਅਤੇ ਸਰਕਾਰੀ ਜਮੀਨਾਂ ਤੇ ਸਥਾਪਤ ਅਾਦਰਸ਼ ਸਕੂਲਾਂ ਨੂੰ ਸਰਕਾਰੀ ਤੇ ਵਿਭਾਗੀ ਮੰਨਣੇ ਚਾਹੀਦੇ ਹਨ।ਜਥੇਦਾਰ ਜੋਗਾ ਸਿੰਘ ਨੇ ਕਿਹਾ ਹੈ ਕਿ ਪਬਲਿਕ ਪ੍ਰਾੲੀਵੇਟ ਪਾਰਟਨਰਸਿਪ ਯੋਜਨਾ ਸੂਬਾ ਸਰਕਾਰ ਦੀ ਹੀ ੲਿੱਕ ਸਕੀਮ ਹੈ।ਫਿਰ ਵੀ ਅਾਦਰਸ਼ ਸਕੂਲਾਂ ਨਾਲ ਮਤਰੇੲੀ ਮਾਂ ਵਾਲਾ ਸਲੂਕ ਬੰਦ ਕਰਕੇ ੲਿਨਸਾਫ ਕਰਨਾ ਚਾਹੀਦਾ ਹੈ।ੳੁਨ੍ਹਾਂ ਕਿਹਾ ਕਿ ਅਜਿਹੇ ਵਤੀਰੇ ਵਾਲੀ ਸਰਕਾਰ ਨੂੰ ਜਲਦੀ ਹੀ ਲੋਕ ਅਾਗਾਮੀ ਵਿਧਾਨ ਸਭਾ ਚੋਣਾਂ ਚ ਸਬਕ ਸਿਖਾੳੁਣ ਲੲੀ ੳੁਤਾਵਲੇ ਬੈਠੇ ਹਨ।

NO COMMENTS