*ਅਕਾਲੀ ਸਰਕਾਰ ਨੇ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ : ਸਾਹਨੀ*

0
35

ਬੁਢਲਾਡਾ 16 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਜੋ ਕੰਮ ਕੀਤੇ, ਉਹ ਅੱਜ ਮੂੰਹੋਂ ਬੋਲਦੇ ਹਨ। । ਇਹ ਸ਼ਬਦ ਉੱਘੇ ਟਕਸਾਲੀ ਆਗੂ ਹਰਿੰਦਰ ਸਿੰਘ ਸਾਹਨੀ ਦੇ ਘਰ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਥਾਪੜਾ ਤੋਂ ਬਾਅਦ ਉਨ੍ਹਾਂ ਨੇ ਹਲਕਾ ਬੁਢਲਾਡਾ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਵਿੱਢੀ ਮੁੰਹਿਮ ਤਹਿਤ ਪਿੰਡਾਂ, ਅਤੇ ਸ਼ਹਿਰ ਬੁਢਲਾਡਾ ਵਿੱਚ ਆਮ ਲੋਕਾਂ ਨਾਲ ਨੁੱਕੜ ਮੀਟਿੰਗਾਂ ਕਰਨ ਤੌ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਿੱਤ ਅਤੇ ਪੰਜਾਬ ਨੂੰ ਮੋਹਰੀ ਰੱਖ ਕੇ ਚੋਣ ਲੜ ਰਿਹਾ ਹੈ। ਜਦਕਿ ਦੂਜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਅਤੇ ਪੰਜਾਬ ਦੇ ਹਿੱਤਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਇਸ ਲਈ ਅਕਾਲੀ ਦਲ ਦੇ ਹੱਕ ਵਿੱਚ ਪੰਜਾਬੀ ਆਪਣੀ ਅਵਾਜ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਲਈ ਕੇਂਦਰ ਦੀ ਵਜੀਰੀ ਛੱਡ ਕੇ ਜੋ ਇੱਕਲਿਆਂ ਚੋਣ ਲੜਣ ਦਾ ਫੈਸਲਾ ਕੀਤਾ ਉਹ ਸਿਰਫ ਤੇ ਸਿਰਫ ਪੰਜਾਬ ਦੇ ਹਿੱਤਾਂ ਅਤੇ ਪੰਜਾਬ ਦੀ ਭਲਾਈ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਅਕਾਲੀ ਦਲ ਹੀ ਇੱਕ ਵਿਕਲਪ ਹੈ ਸਾਹਨੀ ਨੇ ਕਿਹਾ ਅਕਾਲੀ ਸਰਕਾਰ ਸਮੇਂ ਪੰਜਾਬ ਵਿੱਚ ਸੜਕਾਂ , ਉਵਰਬ੍ਰਿਜ, ਅੰਡਰ ਬ੍ਰਿਜ, ਪਿੰਡਾ,ਅਤੇ ਸ਼ਹਿਰਾਂ ਵਿੱਚ ਆਧੂਨਿਕ ਗਲੀਆਂ, ਨਾਲੀਆਂ ਬਣੀਆਂ , ਸ਼ੁਧ ਪਾਣੀ ਲਈ ਆਰੌ ਸਿਸਟਮ ਲਗਾਏ, ਸਕੂਲੀ ਲੜਕੀਆਂ ਨੂੰ ਮੁਫਤ ਸਾਈਕਲ ਦੇ ਮਿਸਾਲ ਕਾਇਮ ਕੀਤੀ ।

NO COMMENTS