*ਅਕਾਲੀ ਲੀਡਰ ਰਵੀਕਰਨ ਕਾਹਲੋਂ ਦੇ ਘਰ ਨੇੜਿਓਂ ਮਿਲਿਆ ਹਥਿਆਰਾਂ ਦਾ ਜ਼ਖ਼ੀਰਾ, ਦੋ ਏਕੇ 47 ਵੀ ਸ਼ਾਮਲ*

0
56

ਗੁਰਦਾਸਪੁਰ 07,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਪਿੰਡ ਦਾਦੂਯੋਦ ਦੀਆਂ ਝਾੜੀਆਂ ਵਿੱਚੋਂ ਮਿੱਟੀ ਵਿੱਚ ਦੱਬੇ ਲਿਫਾਫੇ ਵਿੱਚੋਂ ਹਥਿਆਰ ਮਿਲੇ ਹਨ। ਇਨ੍ਹਾਂ ਵਿੱਚ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏਕੇ 47 ਦੇ ਮੈਗਜੀਨ ਤੇ 60 ਏਕੇ 47 ਦੇ ਰੌਂਦ ਮਿਲੇ ਹਨ। ਦਾਦੂਯੋਦ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਤੇ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ਼ ਰਵੀਕਰਨ ਸਿੰਘ ਕਾਹਲੋਂ ਦੇ ਜੱਦੀ ਪਿੰਡ ਹੈ।

ਰਵੀਕਰਨ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਵਾਲੇ ਪਾਸੇ ਵਾਲੀ ਪੰਚਾਇਤੀ ਜਗ੍ਹਾ ਉਪਰ ਝਾੜੀਆਂ ਦੀ ਸਾਫ ਸਫਾਈ ਲਈ ਮਜ਼ਦੂਰ ਕੰਮ ਕਰ ਰਿਹਾ ਸੀ। ਇਸ ਦੌਰਾਨ ਮਜ਼ਦੂਰ ਨੂੰ ਇੱਕ ਸ਼ੱਕੀ ਹਾਲਤ ’ਚ ਬੰਦ ਪੈਕ ਹੋਇਆ ਕਾਲਾ ਲਿਫਾਫਾ ਮਿਲਿਆ। ਮਜ਼ਦੂਰ ਵੱਲੋਂ ਉਨ੍ਹਾਂ ਨੂੰ ਕਾਲੇ ਲਿਫਾਫੇ ਬਾਰੇ ਦੱਸਿਆ।

ਰਵੀਰਕਨ ਕਾਹਲੋਂ ਨੇ ਦੱਸਿਆ ਕਿ ਇਸ ਬਾਬਤ ਉਨ੍ਹਾਂ ਵੱਲੋਂ ਤੁਰੰਤ ਸੂਚਨਾ ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੂੰ ਦਿੱਤੀ। ਪੁਲਿਸ ਤੁਰੰਤ ਹਰਕਤ ’ਚ ਆਈ ਤੇ ਬਟਾਲਾ ਦੇ ਐਸਪੀ, ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਖਵਿੰਦਰ ਸਿੰਘ, ਸੀਈਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਸਮੇਤ ਵੱਡੀ ਗਿੱਣਤੀ ’ਚ ਪੁਲਿਸ ਮੌਕੇ ਤੇ ਪਹੁੰਚ ਗਈ।

ਪੁਲਿਸ ਨੇ ਲਿਫਾਫੇ ਨੂੰ ਕਬਜੇ ’ਚ ਲੈ ਲਿਆ ਜਿਸ ਵਿੱਚੋਂ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏਕੇ 47 ਦੇ ਮੈਗਜੀਨ ਤੇ 60 ਏ.ਕੇ 47 ਦੇ ਰੌਂਦ ਮਿਲੇ। ਇਸ ਸਬੰਧੀ ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਖਵਿੰਦਰ ਸਿੰਘ, ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਕਤ ਮਿਲੇ ਹਥਿਆਰਾਂ ਨੂੰ ਕਬਜੇ ’ਚ ਲੈ ਕੇ ਮੁਢਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।

NO COMMENTS