ਅਕਾਲੀ ਦਲ ਵਲੋਂ ਤੇਲ ਦੀਆਂ ਕੀਮਤਾਂ ਚ ਵਾਧੇ ਅਤੇ ਹੋਰ ਲੋਕ ਮਾਰੂ ਨੀਤੀਆਂ ਖ਼ਿਲਾਫ਼ ਬੁਢਲਾਡਾ *ਚ ਰੋਸ ਮੁਜ਼ਾਹਰਾ

0
38

ਬੁਢਲਾਡਾ 7, ਜੁਲਾਈ ( ਸਾਰਾ ਯਹਾ/ ਅਮਨ ਮਹਿਤਾ): ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਰੋਸ ਧਰਨੇ ਦੇ ਕੀਤੇ ਗਏ ਐਲਾਨ ਦੇ ਚੱਲਦਿਆਂ ਅੱਜ ਸ਼ਹਿਰ ਦੀ ਅਨਾਜ ਮੰਡੀ ਵਿੱਚ ਕਰੋਨਾ ਵਾਇਰਸ ਇਤਿਆਤ ਦੀ ਪਾਲਣਾ ਕਰਦਿਆਂ ਹਲਕਾ ਇੰਚਾਰਜ ਡਾH ਨਿਸ਼ਾਨ ਸਿੰਘ ਦੀ ਅਗਵਾਈ ਹੇਠ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਵਰ੍ਹਦਿਆਂ ਕਿਹਾ ਕਿ ਪੰਜਾਬ ਚ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ, ਕਿਉਂਕਿ ਸੂਬਾ ਸਰਕਾਰ ਵਲੋਂ ਵੱਡੇ ਟੈਕਸ ਤੇਲ ਤੇ ਲਗਾਏ ਗਏ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਗ਼ਰੀਬਾਂ ਨੂੰ ਰਾਸ਼ਨ ਦੇ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਵਲੋਂ ਇਸ ਰਾਸ਼ਨ ਚ ਵੀ ਵੱਡਾ ਘਪਲਾ ਕੀਤਾ ਗਿਆ ਹੈ ਜਿਸ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਚ ਵੱਡੀ ਗਿਣਤੀ ਚ ਗਰੀਬਾਂ ਦੇ ਨੀਲੇ ਕਾਰਡ ਬਿਨਾਂ ਕਿਸੇ ਕਾਰਨ ਕੱਟ ਦਿੱਤੇ ਗਏ ਹਨ, ਜਿਸ ਕਾਰਨ ਇਨ੍ਹਾਂ ਗ਼ਰੀਬਾਂ ਦੇ ਸਰਕਾਰ ਨੇ ਵੱਡਾ ਬੋਝ ਪਾ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਰਾਸ਼ਨ ਮਿਲਣਾ ਬਿਲਕੁਲ ਬੰਦ ਹੋ ਚੁੱਕਾ ਹੈ। ਕੇਂਦਰ ਸਰਕਾਰ ਵਲੋਂ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰਕੇ ਦੇਸ਼ ਭਰ ਦੇ ਲੋਕਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਵਲੋਂ ਉਸ ਰਾਸ਼ਨ ਚ ਵੀ ਘਪਲਾ ਕੀਤਾ ਗਿਆ ਹੈ। ਇਸ ਰੋਸ ਮੁਜ਼ਾਹਰੇ ਵਿਚ ਹੋਰਨਾਂ ਤੋਂ ਇਲਾਵਾ ਠੇਕੇਦਾਰ ਗੁਰਪਾਲ ਸਿੰਘ, ਨਗਰ ਕੋਸਲ ਪ੍ਰਧਾਨ ਕਾਕਾ ਕੋਚ, ਸ਼ਾਮ ਲਾਲ ਧਲੇਵਾ, ਕੋਸਲਰ ਵਿਵੇਕ ਜਲਾਨ, ਕਰਮਜੀਤ ਸਿੰਘ ਮਾਘੀ, ਕੋਸਲਰ ਸੁਖਵਿੰਦਰ ਕੋਰ ਸੁੱਖੀ, ਕੋਸਲਰ ਦਿਲਰਾਜ ਰਾਜੂ, ਰਾਜਿੰਦਰ ਸੈਣੀ ਝੰਡਾ, ਠੇਕੇਦਾਰ ਯਾਦਵਿੰਦਰ ਸਿੰਘ ਯਾਦੂ, ਹੰਸ ਰਾਜ ਸਾਬਕਾ ਸਰਪੰਚ, ਸਾਬਕਾ ਨਗਰ ਕੋਸਲ ਪ੍ਰਧਾਨ ਬਲਵੀਰ ਕੋਰ, ਹਰਮੇਲ ਸਿੰਘ ਕਲੀਪੁਰ, ਸੁਭਾਸ਼ ਵਰਮਾ, ਹਨੀ ਚਹਿਲ, ਜ਼ਸਪਾਲ ਬੱਤਰਾ, ਬੰਟੂ ਕਣਕਵਾਲੀਆ, ਸਾਬਕਾ ਕੋਸਲਰ ਗੁਰਵਿੰਦਰ ਸੋਨੂੰ, ਕ੍ਰਿਪਾਲ ਸਿੰਘ ਗੁਲਿਆਣੀ, ਅਮਰਜੀਤ ਸਿੰਘ ਮਿੰਟੀ, ਅਟਲ ਬਿਹਾਰੀ ਬਾਂਸਲ, ਵਿਸ਼ਾਲ ਬਿਹਾਰੀ, ਆੜਤੀਆਂ ਐਸ਼ੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਬਾਕੇ ਬਿਹਾਰੀ, ਕਾਕਾ ਬੋੜਾਵਾਲੀਆਂ, ਟੀਟੂ ਕੋਟਲੀ ਆਦਿ ਅਕਾਲੀ ਦਲ ਦੇ ਵਰਕਰ ਅਤੇ ਅਹੁੰਦੇਦਾਰ ਹਾਜ਼ਰ ਸਨ।

NO COMMENTS