*ਅਕਾਲੀ ਦਲ ਨੇ ਨਹੀਂ ਬਲਕਿ ਭਾਜਪਾ ਨੇ ਅਕਾਲੀ ਦਲ ਨੂੰ ਛੱਡਿਆ:ਪਰਮਪਾਲ ਮਲੂਕਾ*

0
105

ਮਾਨਸਾ 29 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਉਣ ਲਈ ਬੇਸਬਰੇ ਰਹੇ ਅਕਾਲੀ ਦਲ ਵੱਲੋਂ ਅਸੂਲਾਂ ਦੇ ਆਧਾਰ ਤੇ ਸਮਝੋਤਾ ਨਾ ਕਰਨ ਦੀ ਕੀਤੀ ਜਾ ਰਹੀ ਬਿਆਨਬਾਜੀ ਸਿਰਫ ਇੱਕ ਡਰਾਮਾ ਹੈ। ਅਕਾਲੀ ਦਲ ਨੇ ਭਾਜਪਾ ਨੂੰ ਨਹੀਂ ਛੱਡਿਆ ਬਲਕਿ ਭਾਜਪਾ ਨੇ ਅਕਾਲੀ ਦਲ ਨੂੰ ਠੁਕਰਾਇਆ ਹੈ। ਹੁਣ ਜਦੋਂ ਭਾਜਪਾ ਇੱਕਲਿਆਂ ਮੈਦਾਨ ਵਿੱਚ ਆ ਗਈ ਹੈ ਤਾਂ ਹੁਣ ਅਕਾਲੀ ਦਲ ਨੂੰ ਅਸੂਲ ਯਾਦ ਆਉਣ ਲੱਗੇ ਹਨ। ਇਹ ਗੱਲ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਸ਼ਹਿਰ ਮਾਨਸਾ ਅਤੇ ਸਰਦੂਲਗੜ੍ਹ ਵਿਖੇ 2 ਦਰਜਨ ਦੇ ਕਰੀਬ ਨੁੱਕੜ ਮੀਟਿੰਗਾਂ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਇਨ੍ਹਾਂ ਹਰਕਤਾਂ ਤੇ ਉੱਤਰ ਆਇਆ ਹੈ ਕਿ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਜੋ ਵਿਰੋਧ ਕੀਤਾ ਜਾ ਰਿਹਾ ਹੈ। ਉਸ ਵਿੱਚ ਕਿਸਾਨ ਨਹੀਂ ਅਕਾਲੀ ਦਲ ਦੇ ਬੰਦੇ ਹਨ। ਭਾਜਪਾ ਉਮੀਦਵਾਰਾਂ ਦਾ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਹੈ। ਅਕਾਲੀ ਦਲ ਉੱਥੇ ਆਪਣੇ ਬੰਦਿਆਂ ਨੂੰ ਸ਼ਿੰਗਾਰ ਕੇ ਵਿਰੋਧ ਕਰਨ ਲਈ ਭੇਜ ਦਿੰਦਾ ਹੈ। ਪਰਮਪਾਲ ਮਲੂਕਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕਲਿਆਂ ਚੋਣ ਮੈਦਾਨ ਫਤਿਹ ਕਰੇਗੀ ਅਤੇ ਭਵਿੱਖ ਵਿੱਚ ਵੀ ਅਕਾਲੀ ਦਲ ਨੂੰ ਮੂੰਹ ਨਹੀਂ ਲਾਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਸੂਲਾਂ ਦੇ ਆਧਾਰ ਤੇ ਭਾਜਪਾ ਨਾਲ ਅਕਾਲੀ ਦਲ ਵੱਲੋਂ ਸਮਝੋਤਾ ਨਾ ਕੀਤੇ ਜਾਣ ਦੀ ਕੀਤੀ ਜਾ ਰਹੀ ਬਿਆਨਬਾਜੀ ਮੌਕਾਪ੍ਰਸਤੀ ਹੈ। ਭਾਜਪਾ ਨਾਲ ਮੁੜ ਸਾਂਝ ਪਾਉਣ ਲਈ ਅਕਾਲੀ ਦਲ ਉਤਾਵਲਾ ਸੀ। ਜਦੋਂ ਭਾਜਪਾ ਨੇ ਖੁਦ ਇਨ੍ਹਾਂ ਨੂੰ ਠੁਕਰਾ ਦਿੱਤਾ ਤਾਂ ਇਨ੍ਹਾਂ ਨੇ ਦਿਖਾਵੇ ਅਤੇ ਖਾਨਾਪੂਰਤੀ ਲਈ ਕਿਸਾਨਾਂ ਅਤੇ ਹੋਰ ਮੰਗਾਂ ਰੱਖਣ ਦਾ ਜਿਕਰ ਕੀਤਾ। ਜਦਕਿ ਅਸਲੀਅਤ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬੁਖਲਾ ਗਿਆ ਹੈ। ਪੰਜਾਬ ਦੇ ਲੋਕ ਇਸ ਨੂੰ ਮੂੰਹ ਲਾਉਣ ਵਾਲੇ ਨਹੀਂ ਅਤੇ ਬਠਿੰਡਾ ਹਲਕੇ ਵਿੱਚ ਹਰਸਿਮਰਤ ਕੌਰ ਬਾਦਲ ਲੰਮਾ ਸਮਾਂ ਮੈਂਬਰ ਪਾਰਲੀਮੈਂਟ ਰਹਿ ਕੇ ਵੀ ਨੌਜਵਾਨਾਂ ਲਈ ਕੋਈ ਵੀ ਰੁਜਗਾਰ ਦੇ ਮੌਕੇ ਪੈਦਾ ਨਹੀਂ ਕਰ ਸਕੇ। ਸਿਰਫ ਉਨ੍ਹਾਂ ਰਾਜ ਕੀਤਾ ਹੈ। ਲੋਕਾਂ ਨੂੰ ਦਿੱਤਾ ਕੁਝ ਨਹੀਂ। ਪਰਮਪਾਲ ਕੌਰ ਨੇ ਕਿਹਾ ਕਿ ਅਸੀਂ ਇਹ ਰਵਾਇਤ ਬਦਲਾਂਗੇ। ਜੇਕਰ ਉਹ ਲੋਕ ਸਮਰਥਨ ਨਾਲ ਬਠਿੰਡਾ ਤੋਂ ਚੁਣੇ ਜਾਂਦੇ ਹਨ ਤਾਂ ਦੱਸ ਦੇਵਾਂਗੇ ਕਿ ਲੋਕ ਨੁਮਾਇੰਦੇ ਕੀ ਹੁੰਦੇ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਉੱਘੇ ਸਮਾਜ ਸੇਵੀ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਗੁਰਿੰਦਰ ਸਿੰਘ ਸਰਾਓ ਰਿਟਾ: ਏ.ਡੀ.ਸੀ ਤੋਂ ਇਲਾਵਾ ਹੋਰ ਵੀ ਮੋਜੂਦ ਸਨ।

NO COMMENTS