*ਅਕਾਲੀ ਦਲ ਨੂੰ ਨਹੀਂ ਮਨਜੂਰ ਪੰਜਾਬੀਆਂ ਦੀ ਜ਼ਮੀਨ ਕੌਢੀਆਂ ਦੇ ਭਾਅ ਖਰੀਦੀ ਜਾ ਰਹੀ, ਸੁਖਬੀਰ ਪਹੁੰਚੇ ਗਵਰਨਰ ਕੋਲ*

0
32

ਚੰਡੀਗੜ੍ਹ (ਸਾਰਾ ਯਹਾਂ): ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀ ਜ਼ਮੀਨ ਖਰੀਦਣ ਦੇ ਮਸਲੇ ‘ਤੇ ਕਿਸਾਨ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ‘ਚ ਰੋਸ ਹੈ ਕਿ ਉਨ੍ਹਾਂ ਦੀ ਜ਼ਮੀਨ ਕੌਢੀਆਂ ਦੇ ਭਾਅ ਖਰੀਦੀ ਜਾ ਰਹੀ ਹੈ। ਅਕਾਲੀ ਦਲ ਅੱਜ ਇਸ ਮੁੱਦੇ ‘ਤੇ ਗਵਰਨਰ ਨੂੰ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਪੰਜਾਬ ਸਰਕਾਰ ਕਿਸਾਨਾਂ ਦੀ ਸੁਣ ਨਹੀਂ ਰਹੀ। ਪੰਜਾਬ ਦੇ ਕਿਸਾਨ ਇਨਸਾਫ਼ ਚਾਹੁੰਦੇ ਹਨ।

ਅਕਾਲੀ ਦਲ ਦਾ ਕਹਿਣਾ ਹੈ ਕਿ 25,000 ਏਕੜ ਦਾ ਕਰੀਬ 25,000 ਕਰੋੜ ਜੋ ਕਿਸਾਨਾਂ ਦੀ ਜੇਬ ‘ਚ ਜਾਣਾ ਸੀ ਉਹ ਨਹੀਂ ਮਿਲ ਰਿਹਾ। ਅਸੀਂ ਇਨਸਾਫ਼ ਦੀ ਮੰਗ ਕੀਤੀ ਹੈ। ਅਕਾਲੀ ਦਲ ਇਹ ਲੜਾਈ ਲੜੇਗਾ। 29 ਸਤੰਬਰ ਨੂੰ ਮੁੱਖ ਮੰਤਰੀ ਦਾ ਰਿਹਾਇਸ਼ ਤਕ ਪ੍ਰਦਰਸ਼ਨ ਮਾਰਚ ਕੱਢਾਂਗੇ।

ਪੰਜਾਬ ਮੰਤਰੀ ਮੰਡਲ ‘ਤੇ ਬੋਲਦਿਆਂ ਅਕਾਲੀ ਦਲ ਦੇ ਲੀਡਰਾਂ ਨੇ ਕਿਹਾ ਕਿ ਚੋਣਾਂ ਦੇ ਐਲਾਨ ‘ਚ ਕਰੀਬ 100 ਦਿਨ ਬਾਕੀ ਬਚੇ ਹਨ, ਪਰ ਇੱਕ ਹਫ਼ਤੇ ਬਾਅਦ ਵੀ ਕੈਬਨਿਟ ਨਹੀਂ ਬਣੀ। ਅਕਾਲੀ ਦਲ ਨੇ ਕਿਹਾ ਕਿ ਸਾਰੀਆਂ ਨਿਯੁਕਤੀਆਂ ਨਵਜੋਤ ਸਿੱਧੂ ਕਰ ਰਿਹਾ ਹੈ। ਮੁੱਖ ਮੰਤਰੀ ਦੀ ਪੁਜ਼ੀਸ਼ਨ ਇੰਨੀ ਹੇਠਾਂ ਕਰਨਾ ਚੰਗੀ ਗੱਲ ਨਹੀਂ।

ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਅਫ਼ਸਰਾਂ ਨੂੰ ਬੁਲਾ ਕੇ ਪੁੱਛ ਰਹੇ ਹਨ ਕਿ ਕੀ ਉਹ ਅਕਾਲੀਆਂ ਨੂੰ ਜੇਲ੍ਹ ਭੇਜਣਗੇ। ਉਨ੍ਹਾਂ ਕਿਹਾ ਅਕਾਲੀ ਦਲ ਜੇਲ੍ਹਾਂ ਤੋਂ ਨਹੀਂ ਡਰਦਾ। ਸਾਰੇ ਅਫ਼ਸਰ ਫੋਨ ਕਰਕੇ ਦੱਸ ਦਿੰਦੇ ਹਨ। ਸਰਕਾਰ ਅਜਿਹੇ ਫੈਸਲੇ ਨਾ ਲਵੇ ਜਿਸ ਨਾਲ ਪੰਜਾਬ ਦਾ ਨੁਕਸਾਨ ਹੋਵੇ। ਸਰਕਾਰ ਜਨਤਾ ਦੇ ਹਿੱਤ ‘ਚ ਫੈਸਲੇ ਲਵੇ ਨਾ ਕਿ ਸਿਆਸੀ ਵਿਵਾਦ ਦੇ ਤਹਿਤ।

ਉਨ੍ਹਾਂ ਕਿਹਾ ਕਿ ਨਰਮੇ ਤੇ ਕਪਾਹ ਦੀ ਫਸਲ ਦਾ ਪੰਜਾਬ ‘ਚ ਬਹੁਤ ਨੁਕਸਾਨ ਹੋਇਆ ਹੈ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਦੱਸ ਦੇਈਏ ਕਿ ਇਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ। ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਲਈ ਕਿਸਾਨ ਗਲੇ ਦੀ ਹੱਢੀ ਬਣੇ ਹੋਏ ਹਨ। ਸੋ ਕਿਸਾਨ ਅੰਦੋਲਨ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਾਬਿਤ ਕਰਨ ‘ਚ ਲੱਗਾ ਹੋਇਆ ਹੈ। 

NO COMMENTS