ਚੰਡੀਗੜ੍ਹ 16,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਜਥੇਬੰਦਕ ਢਾਂਚੇ ਵਿੱਚ ਹੋਰ ਵਾਧਾ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਹੋਰ ਮਿਹਨਤੀ ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਗੁਰਲਾਲ ਸਿੰਘ ਮਿੱਡੁਖੇੜਾ ਤੇ ਅਰਵਿੰਦਰਪਾਲ ਸਿੰਘ ਰਿੰਕੂ ਦਾ ਨਾਮ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਡਾਢੀ ਤੇ ਦਲਵੀਰ ਸਿੰਘ ਕਾਕਾ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੁਸ਼ਪਿੰਦਰ ਸਿੰਘ ਲਾਲੀ ਕਾਲੇਕਾ, ਕਾਰਜ ਸਿੰਘ ਮੱਲ ਸ਼ਮਸ਼ਪੁਰ, ਕਰਨਦੀਪ ਸਿੰਘ ਸੰਧੂ ਤੇ ਰਘਵੀਰ ਸਿੰਘ ਰੋੜਾਂਵਾਲੀ ਨਾਮ ਸ਼ਾਮਲ ਹਨ। ਪਰਮਬੀਰ ਸਿੰਘ ਸੰਨੀ ਐਡਵੋਕੇਟ ਨੂੰ ਯੂਥ ਵਿੰਗ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ।