ਅਕਾਲੀ ਦਲ ਖੁੱਲ੍ਹ ਕੇ ਸੈੱਲਰ ਮਾਲਕਾਂ ਦੀ ਹਮਾਇਤ ਤੇ ਆਇਆ, ਪੰਜਾਬ ਸਰਕਾਰ ਨੂੰ ਘੇਰਿਆ
ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰੀ ਦੀ ਕੀਤੀ ਨਿਖੇਧੀ

0
55

ਮਾਨਸਾ 20 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸੈੱਲਰ ਮਾਲਕਾਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੀ ਚੱਲ ਰਹੀ ਹੜਤਾਲ ਦੌਰਾਨ ਕੇਂਦਰ ਸਰਕਾਰ ਵੱਲੌਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਨੂੰ ਲੈ ਕੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਤੇ ਦਮਨਕਾਰੀ ਨੀਤੀ ਬਣਾ ਰਹੀ ਹੈ। ਜਦੋਂਕਿ ਪੰਜਾਬ ਸਰਕਾਰ ਨੂੰ ਸੈੱਲਰ ਮਾਲਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਸ ਦਾ ਆਪਣੇ ਤੌਰ ਤੇ ਕੋਈ ਨਾ ਕੋਈ ਹੱਲ ਕੇਂਦਰ ਤੋਂ ਕਢਵਾਉਣਾ ਚਾਹੀਦਾ ਹੈ। ਪਰ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੈੱਲਰ ਮਾਲਕਾਂ ਦੀ ਗ੍ਰਿਫਤਾਰੀ ਕਰਨਾ ਕਿਸੇ ਵੀ ਤਰ੍ਹਾਂ ਨਾਲ ਜਾਇਜ ਨਹੀਂ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਦਾ ਸ਼੍ਰੌਮਣੀ ਅਕਾਲੀ ਦਲ ਸਖਤ ਵਿਰੋਧ ਕਰਦਾ ਹੈ। ਉਹ ਪੂਰਨ ਤੌਰ ਤੇ ਸੈੱਲਰ ਮਾਲਕਾਂ ਨਾਲ ਪਿੱਠ ਤੇ ਖੜ੍ਹੇ ਹਨ ਅਤੇ ਸੰਘਰਸ਼ ਵਿੱਚ ਡਟ ਕੇ ਸਾਥ ਦੇਣਗੇ ਅਤੇ ਕਿਸੇ ਵੀ ਮਿੱਲਰ ਨਾਲ ਧੱਕਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਹੜਤਾਲ ਨੂੰ ਲੈ ਕੇ ਆੜ੍ਹਤੀਏ, ਕਿਸਾਨ, ਵਪਾਰੀ, ਮਜਦੂਰ, ਦੁਕਾਨਦਾਰ, ਆਮ ਦੁਕਾਨਦਾਰ, ਟਰੱਕ ਡਰਾਇਵਰ ਵੀ ਪ੍ਰੇਸ਼ਾਨ ਹਨ ਅਤੇ ਬੇਮੌਸਮੀ ਕਈ ਥਾਵਾਂ ਤੇ ਬਾਰਿਸ਼ ਵੀ ਹੋ ਰਹੀ ਹੈ। ਜਿਸ ਕਾਰਨ ਝੋਨੇ ਵਿੱਚ ਨਮੀ ਵਧ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਪੱਤਰ ਭਾਰਤ ਸਰਕਾਰ ਦੇ ਫੂਡ ਮੰਤਰੀ ਪਿਊਸ਼ ਗੋਇਲ ਨੂੰ ਲਿਖ ਕੇ ਪੰਜਾਬ ਦੇ ਸੈੱਲਰ ਮਾਲਕਾਂ ਦੇ ਮਸਲੇ ਹੱਲ ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਮਿੱਲਰ ਸੜਕਾਂ ਤੇ ਨਾ ਰੁਲਣ। ਉਨ੍ਹਾਂ ਪੰਜਾਬ ਦੇ ਮਿੱਲਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਉਹ ਜਦੋਂ ਵੀ ਮਰਜੀ ਉਨ੍ਹਾਂ ਨੂੰ ਆ ਕੇ ਸਿੱਧੇ ਮਿਲ ਸਕਦੇ ਹਨ। ਉਨ੍ਹਾਂ ਦੀਆਂ ਜਾਇਜ ਮੰਗਾਂ ਲਈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਪੰਜਾਬ ਦੇ ਅਕਾਲੀ ਕਾਡਰ ਨੂੰ ਕਿਹਾ ਕਿ ਉਹ ਪੰਜਾਬ ਦੀਆਂ ਮੰਡੀਆਂ ਦੇ ਦੌਰੇ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਫਸਲ ਚੁਕਾਵਾਉਣ ਲਈ ਮਜਬੂਰ ਕਰਨ।
ਇਸ ਦੌਰਾਨ ਸ਼ਾਮ ਲਾਲ ਧਲੇਵਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਨਿੰਦਿਆ ਕੀਤੀ

NO COMMENTS