*ਅਕਸ਼ੈ ਕੁਮਾਰ ਦੀ ਸੁਰੀਆਵੰਸੀ ਫਿਲਮ ਖਿਲਾਫ ਕਿਸਾਨਾਂ ਦਿੱਤਾ ਧਰਨਾ,ਕੀਤੀ ਨਾਅਰੇਬਾਜ਼ੀ*

0
24

ਬੁਢਲਾਡਾ 6 ਨਵੰਬਰ  (ਸਾਰਾ ਯਹਾਂ/ਅਮਨ ਮਹਿਤਾ) ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਹਿੰਦੀ ਫਿਲਮ ਸੂਰਿਆਵੰਸੀ ਦਾ ਵਿਰੋਧ ਕਰਦਿਆਂ ਸਥਾਨਕ ਸਿਨੇਮਾ ਘਰ ਦੇ ਬਾਹਰ ਅਕਸੇ ਕੁਮਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਸੈ ਕੁਮਾਰ ਵੱਲੋਂ ਬਣਾਈ ਗਈ ਫਿਲਮ ਕੇਂਦਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੀ ਹੈ ਅਤੇ ਕਿਸਾਨੀ ਵਿਰੋਧੀ ਹੈ। ਜਿਸ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਸਿਨੇਮਾ ਮਾਲਕਾਂ ਨੂੰ ਯਾਦ ਪੱਤਰ ਦਿੱਤਾ ਗਿਆ। ਇਸ ਮੋਕੇ ਤੇ ਸਿਨੇਮਾ ਮਾਲਕ ਅਮਰਜੀਤ ਸਿੰਘ ਮਿੰਟੀ ਨੇ ਦੱਸਿਆ ਕਿ ਕਿਸਾਨਾਂ ਦੇ ਵਿਰੋਧ ਨੂੰ ਮੱਦੇਨਜ਼ਰ ਰੱਖਦਿਆਂ ਇਹ ਫਿਲਮ ਸਿਨੇਮਾ ਘਰ ਤੋਂ ਹਟਾ ਦਿੱਤੀ ਗਈ ਹੈ।  ਇਸ ਮੌਕੇ ਤੇ ਕੁਲਦੀਪ ਸਿੰਘ ਚੱਕ ਭਾਈਕੇ, ਸਿੰਗਾਰਾ ਸਿੰਘ ਦੋਦੜਾ, ਜਗਜੀਤ ਸਿੰਘ ਜੱਗਾ, ਲਛਮਣ ਸਿੰਘ, ਪਾਲ ਸਿੰਘ, ਨਿਰਮਲਜੀਤ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ। 

NO COMMENTS