ਅਕਤੂਬਰ ਪਿਛਲੇ 58 ਸਾਲਾਂ ‘ਚ ਸਭ ਤੋਂ ਠੰਢਾ, ਜਾਣੋ ਕੀ ਸੀ ਕਾਰਨ

0
159

ਨਵੀਂ ਦਿੱਲੀ ,1 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਦਿੱਲੀ ਵਿੱਚ ਅਕਤੂਬਰ ਦਾ ਮਹੀਨਾ ਪਿਛਲੇ 58 ਸਾਲਾਂ ਵਿੱਚ ਹੁਣ ਤੱਕ ਦਾ ਸਭ ਤੋਂ ਠੰਢਾ ਰਿਹਾ। ਭਾਰਤ ਮੌਸਮ ਵਿਭਾਗ (ਆਈਐਮਡੀ)  ਅਨੁਸਾਰ, ਇਸ ਸਾਲ ਅਕਤੂਬਰ ਵਿੱਚ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਸੀ, ਜੋ 1962 ਤੋਂ ਬਾਅਦ ਅਕਤੂਬਰ ਮਹੀਨੇ ਵਿੱਚ ਸਭ ਤੋਂ ਘੱਟ ਤਾਪਮਾਨ ਹੈ।

ਅਕਤੂਬਰ ਵਿੱਚ ਦਿੱਲੀ ਵਿੱਚ ਆਮ ਔਸਤਨ ਤਾਪਮਾਨ 19.1 ਸੈਲਸੀਅਸ ਹੈ। ਵੀਰਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਲਗਪਗ ਤਿੰਨ ਦਹਾਕਿਆਂ ਵਿੱਚ ਅਕਤੂਬਰ ਵਿੱਚ ਸਭ ਤੋਂ ਘੱਟ ਸੀ। ਇਸ ਤੋਂ ਪਹਿਲਾਂ 1994 ਵਿੱਚ ਦਿੱਲੀ ਵਿੱਚ ਇੰਨਾ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਆਈਐਮਡੀ ਦੇ ਅੰਕੜਿਆਂ ਅਨੁਸਾਰ 31 ਅਕਤੂਬਰ 1994 ਨੂੰ ਰਾਸ਼ਟਰੀ ਰਾਜਧਾਨੀ ਵਿੱਚ ਤਾਪਮਾਨ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਆਈਐਮਡੀ ਨੇ ਕਿਹਾ ਕਿ ਸਾਲ ਦੇ ਇਸ ਸਮੇਂ, ਘੱਟੋ ਘੱਟ ਤਾਪਮਾਨ ਆਮ ਤੌਰ ਤੇ 15-16 ਡਿਗਰੀ ਸੈਲਸੀਅਸ ਹੁੰਦਾ ਹੈ। ਆਈਐਮਡੀ ਮੁਤਾਬਿਕ ਅਸਮਾਨ ਵਿੱਚ ਬੱਦਲਵਾਈ ਨਹੀਂ ਹੋਣਾ ਤਾਪਮਾਨ ਦੇ ਘਟਣ ਦਾ ਇੱਕ ਮੁੱਖ ਕਾਰਨ ਹੈ। 31 ਅਕਤੂਬਰ 1937 ਨੂੰ ਦਿੱਲੀ ਵਿੱਚ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।Tags:

NO COMMENTS