ਸ਼ਾਹਕੋਟ ਜ਼ਿਮਨੀ ਚੋਣ: ਏ. ਸੀ. ਰੱਥ ‘ਚ ਸਵਾਰ ਹੋ ਕੇ ਚੋਣ ਮੈਦਾਨ ‘ਚ ਉਤਰੇ ਕੈਪਟਨ

0
0

ਸ਼ਾਹਕੋਟ/ਜਲੰਧਰ— ਸ਼ਾਹਕੋਟ ਜ਼ਿਮਨੀ ਚੋਣ ਮੈਦਾਨ ਸ਼ਨੀਵਾਰ ਉਸ ਸਮੇਂ ਪੂਰੀ ਤਰ੍ਹਾਂ ਭੱਖ ਗਿਆ, ਜਦੋਂ ਵਿਵਾਦਾਂ ‘ਚ ਘਿਰੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ‘ਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਏ. ਸੀ. ਰੱਥ ‘ਚ ਸਵਾਰ ਹੋ ਕੇ ਰੋਡ ਸ਼ੋਅ ਕਰਨ ਲਈ ਸ਼ਾਹਕੋਟ ਪਹੁੰਚੇ। ਇਕ ਪਾਸੇ ਜਿੱਥੇ ਅੱਤ ਦੀ ਗਰਮੀ ‘ਚ ਬੀਤੇ ਕਈ ਦਿਨਾਂ ਤੋਂ ਵਿਰੋਧੀ ਪਾਰਟੀਆਂ ਦੇ ਆਗੂ ਸ਼ਾਹਕੋਟ ‘ਚ ਪਸੀਨੇ ਨਾਲ ਭਿੱਜ ਕੇ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕਰਨ ‘ਚ ਲੱਗੇ ਹਨ, ਉੱਥੇ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਵਾਲੇ ਕੈਪਟਨ ਏ. ਸੀ. ਰੱਥ ‘ਚ ਸਵਾਰ ਹੋ ਕੇ ਪਹੁੰੰਚੇ। ਕੈਪਟਨ ਦੇ ਰੋਡ ਸ਼ੋਅ ਲਈ ਸਪੈਸ਼ਲ ਹਾਈਟੈੱਕ ਏ. ਸੀ. ਬੱਸ ਤਿਆਰ ਕੀਤੀ ਗਈ ਹੈ। ਬੱਸ ‘ਚ ਸਵਾਰ ਹੋ ਕੈਪਟਨ ਨੇ ਸ਼ਾਹਕੋਟ ਦੇ ਲੋਕਾਂ ਸੁਆਗਤ ਕਬੂਲ ਕੀਤਾ। ਕੈਪਟਨ ਦੇ ਨਾਲ ਬੱਸ ‘ਚ ਹਰਦੇਵ ਸਿੰਘ ਲਾਡੀ ਅਤੇ ਹੋਰ ਨੇਤਾ ਵੀ ਮੌਜੂਦ ਹਨ। ਵੱਡੀ ਗਿਣਤੀ ‘ਚ ਲੋਕਾਂ ਦਾ ਹਜ਼ੂਮ ਕੈਪਟਨ ਦੇ ਏ. ਸੀ. ਰੱਥ ਦੇ ਪਿੱਛੇ-ਪਿੱਛੇ ਚੱਲ ਰਿਹਾ ਹੈ।

PunjabKesari
ਇੱਥੇ ਦੱਸ ਦੇਈਏ ਕਿ ਕਾਂਗਰਸੀ ਉਮੀਦਵਾਰ ਸ਼ਾਹਕੋਟ ਜ਼ਿਮਨੀ ਚੋਣ ਦੇ ਸ਼ੁਰੂ ਹੋਣ ਤੋਂ ਵਿਵਾਦਾਂ ‘ਚ ਘਿਰ ਗਏ ਸਨ। ਕੈਪਟਨ ਦੇ ਸਿਪਾਹੀ ਲਗਾਤਾਰ ਲਾਡੀ ਦੇ ਹੱਕ ‘ਚ ਪ੍ਰਚਾਰ ਕਰ ਰਹੇ ਸਨ ਪਰ ਲਾਡੀ ‘ਤੇ ਮਾਈਨਿੰਗ ਮਾਮਲੇ ‘ਚ ਹੋਈ ਐੱਫ. ਆਈ. ਆਰ. ਨੂੰ ਆਧਾਰ ਬਣਾ ਕੇ ਵਿਰੋਧੀ ਕੈਪਟਨ ਦੇ ਇਸ ਸਿਪਾਹੀ ‘ਤੇ ਭਾਰੀ ਪੈ ਰਹੇ ਸਨ ਪਰ ਅੱਜ ਕੈਪਟਨ ਨੇ ਮੋਰਚਾ ਸਾਂਭ ਕੇ ਸ਼ਾਹਕੋਟ ‘ਚ ਲਾਡੀ ਦੀ ਉਮੀਦਵਾਰੀ ‘ਚ ਨਵੀਂ ਜਾਨ ਫੂਕ ਦਿੱਤੀ। ਤੁਹਾਨੂੰ ਦੱਸ ਦਈਏ ਸ਼ਾਹਕੋਟ ਜ਼ਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ।


EDITED BY : SARA YAHA | | Last Updated : 26 May 2018

LEAVE A REPLY

Please enter your comment!
Please enter your name here