ਵਿਜੇ ਇੰਦਰ ਸਿੰਗਲਾ ਵਲੋਂ ਸਮਾਰਟ ਸਕੂਲ ਨੀਤੀ 2019-20 ਜਾਰੀ

0
19

ਚੰਡੀਗੜ,(ਸਾਰਾ ਯਹਾ,(ਬਲਜੀਤ ਸ਼ਰਮਾ) 5 ਸਤੰਬਰ: ਸੂਬੇ ਭਰ ਵਿਚ ਮਿਆਰੀ ਅਤੇ ਕਦਰਾ-ਕੀਮਤਾਂ ਅਧਾਰਿਤ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਉਦੇਸ਼ਾਂ ਨੂੰ ਅੱਗੇ ਖੜਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਸਮਾਰਟ ਸਕੂਲ ਨੀਤੀ 2019-20 ਜਾਰੀ ਕੀਤੀ ਜਿਸ ਦਾ ਮੁੱਖ ਉਦੇਸ਼ ਸਕੂਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਉਚਿਆਉਣਾ ਅਤੇ ਸਿੱਖਿਆ ਖੇਤਰ ਵਿਚ ਇਨਕਲਾਬੀ ਬਦਲਾਅ ਲਿਆਉਣਾ ਹੈ।  ਇਸ ਮੌਕੇ ਬੋਲਦੇ ਹੋਏ ਮੰਤਰੀ ਨੇ ਸੂਬੇ ਦੇ ਸਕੂਲਾਂ ਵਿੱਚ ਮੌਜੂਦਾ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਪ੍ਰਗਟਾਵਾ ਕੀਤਾ ਅਤੇ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਹੱਥ ਵਟਾਉਣ ਲਈ ਵੱਖ-ਵੱਖ ਆਗੂਆਂ ਅਤੇ ਭਾਈਚਾਰਿਆਂ ਦੇ ਨੁਮਾਇੰਦਿਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।  ਸ੍ਰੀ ਸਿੰਗਲਾ ਨੇ ਦੱਸਿਆ ਕਿ ਉਹਨਾਂ ਨੇ ਸਾਰੇ ਵਿਧਾਇਕਾਂ ਨੂੰ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣ ਦੇ ਚਾਹਵਾਨ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਨੇਕ ਕਾਰਜ ਵਿਚ ਹਿੱਸਾ ਪਾਉਣ ਅਤੇ ਸਹਿਯੋਗ ਦੇਣ ਲਈ ਪੱਤਰ ਲਿਖਿਆ ਹੈ।  ਇਸ ਨੀਤੀ ਦੇ ਕਲਾਜ਼ 7 ਦਾ ਜਿਕਰ ਕਰਦੇ ਹੋਏ ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਨਾਲ ਜਰੂਰਤ ਦੇ ਅਨੁਸਾਰ ਲੋਕ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਵਿਚ ਯੋਗਦਾਨ ਪਾ ਸਕਣਗੇ। ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਸਕੂਲ ਵਿਚ ਬਲਾਕ ਜਾਂ ਇਮਾਰਤ ਨੂੰ ਬਣਾਉਣ ਵਿਚ ਪੈਸੇ ਲਗਾਵੇਗਾ ਉਸ ਦੀ ਇੱਛਾ ਅਨੁਸਾਰ ਉਸ ਦਾ ਨਾਂ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਪ੍ਰਸਤਾਵ ਐਪ ‘‘ਯੋਗਦਾਨ‘‘ ਉੱਤੇ ਪਾਏ ਜਾ ਸਕਦੇ ਹਨ ਜਿਸ ਸਬੰਧ ਵਿਚ ਸਕੂਲਾਂ ਵਿਚ ਪੁੰਜੀ ਲਾਉਣ ਵਾਲੇ ਚਾਹਵਾਨ ਵਿਅਕਤੀਆਂ ਤੱਕ ਡੀ.ਈ.ਓ. ਖੁਦ ਪਹੁੰਚ ਕਰਨਗੇ। ਉਹਨਾਂ ਕਿਹਾ ਕਿ ਇਸ ਦੀ ਪ੍ਰਵਾਨਗੀ ਸਮਰੱਥ ਅਥਾਰਟੀ ਵਲੋਂ ਆਨਲਾਈਨ ਭੇਜੀ ਜਾਵੇਗੀ।  ਸ੍ਰੀ ਸਿੰਗਲਾ ਨੇ ਅੱਗੇ ਦੱਸਿਆ ਕਿ ਸਕੂਲਾਂ ਵਿਚ ਕਮਰਿਆਂ, ਖੇਡ ਮੈਦਾਨ, ਸਿੱਖਿਆ ਪਾਰਕ, ਸਾਇੰਸ ਲੈਬਰਾਟਰੀਆਂ ਅਤੇ ਪਖਾਨਿਆਂ ਦੀ ਮੌਜੂਦਗੀ ਸਿੱਖਿਆ ਦੇ ਮਿਆਰ ‘ਤੇ ਪ੍ਰਭਾਵ ਪਾਉਂਦੀ ਹੈ। ਉਹਨਾਂ ਕਿਹਾ ਕਿ ਅਧਿਐਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਯੋਗ ਬੁਨਿਆਦੀ ਢਾਂਚੇ ਦੀ ਅਣਹੋਂਦ ਵਾਲੇ ਸਕੂਲਾਂ ਦੀ ਬਜਾਏ ਅਜਿਹੇ ਸਮਾਰਟ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜਾਰੀ ਵਧੀਆ ਹੁੰਦੀ ਹੈ। ਹੁਣ ਤੱਕ ਵਿਭਾਗ ਵਲੋਂ 261 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲ ਦਿੱਤਾ ਹੈ ਇਸ ਤੋਂ ਇਲਾਵਾ ਤਕਰੀਬਨ 2600 ਸਰਕਾਰੀ ਸਕੂਲਾਂ ਨੂੰ ਸੀ.ਐਸ.ਐਰ/ਐਨ.ਜੀ.ਓ./ਐਨ.ਆਰ.ਆਈਜ਼ ਅਤੇ ਭਾਈਚਾਰਿਆਂ ਆਦਿ ਦੀ ਮੱਦਦ ਨਾਲ ਸਮਾਰਟ ਸਕੂਲਾਂ ਵਿਚ ਬਦਲਿਆ ਗਿਆ ਹੈ।  ਉਹਨਾਂ ਕਿਹਾ ਕਿ ਨੀਤੀ ਦੇ ਅਨੁਸਾਰ ਇਹ ਸਮਾਰਟ ਸਕੂਲ ਆਮ ਸਕੂਲਾਂ ਨਾਲੋਂ ਪੂਰੀ ਤਰਾਂ ਵੱਖਰੇ ਹਨ। ਸਮਾਰਟ ਸਕੂਲ ਤਕਨਾਲੋਜੀ ਦੇ ਅਧਾਰਤ ਸਿੱਖਣ ਵਾਲੀਆਂ ਸੰਸਥਾਵਾਂ ਹਨ ਜੋ ਕਿ ਵਿਦਿਆਰਥੀਆਂ ਦੇ ਸਮੂਚੇ ਵਿਕਾਸ ਤੋਂ ਇਲਾਵਾ ਸਮਾਜ ਅਧਾਰਤ ਸੂਚਨਾ ਤੇ ਗਿਆਨ ਲਈ ਬੱਚਿਆਂ ਨੂੰ ਤਿਆਰ ਕਰਦੇ ਹਨ। ਹਰੇਕ ਸਮਾਰਟ ਸਕੂਲ ਦੇ ਵਿਦਿਆਰਥੀ-ਅਧਿਆਪਕ ਅਨੁਪਾਤ ਦੇ ਅਨੁਸਾਰ ਹਰੇਕ ਸੈਕਸ਼ਨ ਲਈ ਵੱਖਰਾ ਕਲਾਸ ਰੂਮ ਹੁੰਦਾ ਹੈ। ਇਹ ਕਾਫੀ ਖੁੱਲੇ, ਹਵਾਦਾਰ ਅਤੇ ਹਰੇ/ਚਿੱਟੇ ਬੋਰਡਾਂ ਵਾਲੇ ਹੁੰਦੇ ਹਨ।  ਇਹਨਾਂ ਸਕੂਲਾਂ ਵਿਚ ਲੜਕੇ ਅਤੇ ਲੜਕੀਆਂ ਲਈ ਵੱਖਰੇ ਪਖਾਨਿਆਂ, ਲੜਕੀਆਂ ਲਈ ਮੁਫਤ ਸੈਨੇਟਰੀ ਨੈਪਕਿਨ ਤੋਂ ਇਲਾਵਾ ਪੂਰੇ ਫਰਨੀਚਰ ਦੀ ਵਿਵਸਥਾ ਹੁੰਦੀ ਹੈ। ਪਿ੍ਰੰਸੀਪਲਾਂ/ਹੈੱਡਮਾਸਟਰਾਂ ਅਤੇ ਸਟਾਫ ਰੂਮ ਵਾਸਤੇ ਸਮਾਰਟ ਸਕੂਲਾਂ ਵਿਚ ਵੱਖਰੇ ਕਮਰੇ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਾਇੰਸ ਲੈਬਾਰਟਰੀਆਂ, ਵੋਕੇਸ਼ਨਲ ਲੈਬਾਰਟਰੀਆਂ, ਆਈ.ਸੀ.ਟੀ. ਲੈਬਾਰਟਰੀਆਂ ਆਦਿ ਦੀ ਵੀ ਸੁਵਿਧਾ ਹੋਵੇਗੀ।  ਇਸ ਤੋਂ ਪਹਿਲਾ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਨੇ ਸੂਬਾ ਸਰਕਾਰ ਵਲੋਂ ਸਕੂਲੀ ਸਿੱਖਿਆ ਵਾਸਤੇ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਹਨਾਂ ਨੇ ਬੱਚਿਆਂ ਦੇ ਚੌਤਰਫੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਢੁੱਕਵੀਆਂ ਸਹੁਲਤਾਵਾਂ ‘ਤੇ ਜ਼ੋਰ ਦਿੱਤਾ। ਗੌਰਤਲਬ ਹੈ ਕਿ ਸਕੂਲ ਸਿੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਆਈ.ਸੀ.ਟੀ. ਅਧਾਰਿਤ ਸਿੱਖਿਆ ਦੇ ਰਾਹੀਂ ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਵਿਚ ਸੁਧਾਰ ਲਿਆਉਣ ਵਾਸਤੇ ਸਰਕਾਰੀ ਸਕੂਲਾਂ ਨੂੰ ਸਕੂਲ ਸਿੱਖਿਆ ਵਿਭਾਗ ਵਲੋਂ ਸਮਾਰਟ ਸਕੂਲਾਂ ਵਿਚ ਬਦਲਿਆ ਜਾ ਰਿਹਾ ਹੈ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here