ਮਾਨਸਾ ‘ਚ ਦਿਲ ਕੰਬਾਊ ਵਾਰਦਾਤ, ਨਸ਼ੇ ‘ਚ ਹੱਥੀਂ ਖਤਮ ਕੀਤਾ ਪਰਿਵਾਰ

0
6864

ਮਾਨਸਾ (ਸਾਰਾ ਯਹਾ ) : ਮਾਨਸਾ ਦੇ ਪਿੰਡ ਖਿਆਲਾ ‘ਚ ਇਕ ਦਿਲ ਕੰਬਾਅ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਥੇ ਹੀ ਬਸ ਨਹੀਂ ਬਾਅਦ ਵਿਚ ਉਸ ਵਿਅਕਤੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦਰਅਸਲ 48 ਸਾਲਾ ਜਗਬੀਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਘਰ ‘ਚ ਅਕਸਰ ਕਲੇਸ਼ ਰਹਿੰਦਾ ਸੀ। ਇਸੇ ਕਲੇਸ਼ ਦੇ ਚੱਲਦੇ ਐਤਵਾਰ ਨੂੰ ਜਗਬੀਰ ਨੇ ਪਹਿਲਾਂ ਆਪਣੀ ਪਤਨੀ ਗੁਰਪ੍ਰੀਤ ਕੌਰ ਨੂੰ ਗੋਲੀ ਮਾਰੀ ਅਤੇ ਬਾਅਦ ਵਿਚ ਆਪਣੇ ਪੁੱਤਰ ਨੂੰ ਵੀ ਮਾਰ ਦਿੱਤੀ। wife murder son

ਦੁੱਖ ਦੀ ਗੱਲ ਇਹ ਰਹੀ ਕਿ ਬੱਚੇ ਦੀ ਉਮਰ ਸਿਰਫ 11 ਮਹੀਨੇ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


EDITED BY : SARA YAHA | | Last Updated : 7:00 pm 9 September  2018

ਆਸ਼ੂ ਸੰਦਲ ਪੰਜਾਬੀ ਗਾਣਾ ਰਿਲੀਜ਼ ਹੋ ਚੁਕਿਆ ਵੱਧ ਤੋਂ ਵੱਧ ਸ਼ੇਅਰ ਕਰੋ

LEAVE A REPLY

Please enter your comment!
Please enter your name here