ਬੱਸ ਤੇ ਕਾਰ ਦੀ ਟੱਕਰ ‘ਚ ਦਾਦੀ ਪੋਤੇ ਸਮੇਤ 3 ਮੌਤਾਂ

0
0

ਜਲੰਧਰ: ਨਕੋਦਰ-ਜੰਡਿਆਲਾ ਮਾਰਗ ‘ਤੇ ਪਿੰਡ ਸ਼ਰੀਰ ਨਜ਼ਦੀਕ PRTC ਬੱਸ ਤੇ ਇੰਡੀਕਾ ਕਾਰ ਭਿਆਨਕ ਟੱਕਰ ਵਿੱਚ ਦਾਦੀ ਪੋਤੇ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਬਲਵਿੰਦਰ ਕੌਰ (60) ਹਰਮਿੰਦਰ ਸਿੰਘ (23) ਤੇ ਜ਼ੋਰਾਵਰ ਸਿੰਘ (4) ਵਾਸੀ ਪਿੰਡ ਸਿਕੰਦਰ ਪੁਰ ਵਜੋਂ ਹੋਈ। ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ।

ਘਟਨਾ ਦੀ ਸੂਚਨਾ ਮਿਲਦੇ ਤੁਰੰਤ ਚੌਕੀ ਇੰਚਾਰਜ ਸ਼ੰਕਰ ਏ.ਐਸ.ਆਈ. ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਜਿਨ੍ਹਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।


EDITED BY : SARA YAHA | | Last Updated :30  May 2018

LEAVE A REPLY

Please enter your comment!
Please enter your name here