ਫਿਰ ਫਿਸਲੀ ਸੁਖਬੀਰ ਬਾਦਲ ਦੀ ਜ਼ੁਬਾਨ, ਜਾਣੋ ਪਿਤਾ ਬਾਰੇ ਕੀ ਕਿਹਾ

0
332

ਪਟਿਆਲਾ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਜ਼ੁਬਾਨ ਸਟੇਜ ‘ਤੇ ਇਕ ਵਾਰ ਫਿਸਲ ਗਈ ਹੈ। ਦਰਅਸਲ ਪਟਿਆਲਾ ਵਿਖੇ ਜਬਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਆਪਣੇ ਪਿਤਾ) ਨੂੰ ਪਿਤਾ ਸਮਾਨ ਆਖ ਗਏ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਸਟੇਜ ‘ਤੇ ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲੀ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਸੁਖਬੀਰ ਨਾਲ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਵਿਧਾਨ ਸਭਾ ਚੋਣਾਂ ਦੌਰਾਨ ਵੀ ਬਰਨਾਲਾ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਦੇ ਮੂੰਹੋਂ ਉਲਟ ਸ਼ਬਦ ਨਿਕਲ ਗਏ ਸਨ। ਇਸ ਮੌਕੇ ਸੁਖਬੀਰ ਨੇ ਆਪਣੀ ਹੀ ਪਾਰਟੀ ‘ਤੇ ਅਮਨ ਸ਼ਾਂਤੀ ਭੰਗ ਕਰਨ ਦਾ ਠੀਕਰਾ ਭੰਨ ਦਿੱਤਾ ਸੀ।


EDITED BY : SARA YAHA | | Last Updated : 7:36 pm 07 October 2018

LEAVE A REPLY

Please enter your comment!
Please enter your name here