ਚੰਡੀਗੜ੍ਹ ਦੀ ਮਹਿਲਾ ਐਸਐਚਓ ਖਿਲਾਫ CBI ਵੱਲੋਂ FIR, ਭ੍ਰਿਸ਼ਟਾਚਾਰ ਦਾ ਇਲਜ਼ਾਮ

0
78

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੀ ਮਹਿਲਾ ਐਸਐਚਓ ਜਸਵਿੰਦਰ ਕੌਰ ਖਿਲਾਫ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕਰ ਲਈ ਹੈ। ਐਸਐਚਓ ਖਿਲਾਫ ਪੰਜ ਲੱਖ ਰੁਪਏ ਦੀ ਰਿਸ਼ਵੱਤ ਲੈਣ ਦਾ ਦੋਸ਼ ਹੈ। ਮਹਿਲਾ ਐਸਐਚਓ ਤੇ ਦੋ ਲੱਖ ਰੁਪਏ ਦੀ ਪੇਸ਼ਗੀ ਵਸੂਲੇ ਜਾਣ ਤੇ ਸੀਬੀਆਈ ਨੇ ਕੇਸ ਦਰਜ ਕੀਤਾ ਹੈ।

ਤੁਹਾਨੂੰ ਦਸ ਦਈਏ ਕਿ ਜਸਵਿੰਦਰ ਕੌਰ ਮਨੀਮਾਜਰਾ  ਪੁਲਿਸ ਥਾਣੇ ‘ਚ ਐਸਐੱਚਓ ਵਜੋਂ ਤਾਇਨਾਤ ਸੀ। ਐਫਆਈਆਰ ਦਰਜ ਹੋਣ ਤੋਂ ਬਾਅਦ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਥਾਣਾ-31 ‘ਚ ਤਾਇਨਾਤੀ ਦੌਰਾਨ ਜਸਵਿੰਦਰ ਕੌਰ ਖਿਲਾਫ ਭ੍ਰਿਸ਼ਟਾਚਾਰ ਦੇ ਹੀ ਦੋਸ਼ਾਂ ਹੇਠਾਂ ਸੀਬੀਆਈ ਦੀ ਜਾਂਚ ਚੱਲ ਰਹੀ ਸੀ। ਇਸ ਕੇਸ ਦੇ ਬਾਵਜੂਦ ਵੀ ਜਸਵਿੰਦਰ ਕੌਰ ਨੂੰ ਮਨੀਮਾਜਰਾ ਦੀ ਐਸਐਚਓ ਲਾਇਆ ਗਿਆ।

ਆਸ਼ੂ ਸੰਦਲ ਪੰਜਾਬੀ ਗਾਣਾ ਰਿਲੀਜ਼ ਹੋ ਚੁਕਿਆ ਵੱਧ ਤੋਂ ਵੱਧ ਸ਼ੇਅਰ ਕਰੋ

LEAVE A REPLY

Please enter your comment!
Please enter your name here