ਕੋਹਲੀ ਨੇ ਜੜਿਆ ਸੈਂਕੜਾ ਤੇ ਧੋਨੀ ਨੇ ਛੱਕੇ ਨਾਲ ਜਿਤਾਇਆ ਮੈਚ, ਆਸਟ੍ਰੇਲੀਆ ਖ਼ਿਲਾਫ਼ ਲੜੀ ਬਰਾਬਰੀ ‘ਤੇ

0
28

ਸਿਡਨੀ: ਐਡੀਲੇਡ ਵਿੱਚ ਤਿੰਨ ਇੱਕ ਦਿਨਾਂ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਦੀ ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਸੀਰੀਜ਼ ਵਿੱਚ ਬਰਾਬਰੀ ਕਰ ਲਈ ਹੈ। ਇਸ ਮੈਚ ਵਿੱਚ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਜੜਿਆ ਪਰ ਸਾਬਕਾ ਕਪਤਾਨ ਐਮ.ਐਸ. ਧੋਨੀ ਨੇ ਛੱਕਾ ਮਾਰ ਕੇ ਮੈਚ ਨੂੰ ਜਿੱਤ ਦਿਵਾਈ।
ਆਸਟ੍ਰੇਲੀਆ ਨੇ 298 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 50ਵੇਂ ਓਵਰ ਵਿੱਚ ਚਾਰ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਹੋਇਆਂ 112 ਗੇਂਦਾਂ ਵਿੱਚ ਸ਼ਾਨਦਾਰ 104 ਦੌੜਾਂ ਬਣਾਈਆਂ। ਕੋਹਲੀ ਦਾ ਨੇ ਇਸ ਸੈਂਕੜੇ ਨਾਲ ਕੌਮਾਂਤਰੀ ਕਰੀਅਰ ਵਿੱਚ 64, ਇੱਕ ਦਿਨਾ ਮੈਚਾਂ ਵਿੱਚ 39ਵਾਂ ਅਤੇ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜਵਾਂ ਸੈਂਕੜਾ ਹੈ।

ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਜੋੜੀ ਨੇ ਠੀਕ ਸ਼ੁਰੂਆਤ ਕੀਤੀ ਤੇ ਤੀਜੇ ਸਥਾਨ ‘ਤੇ ਕੋਹਲੀ ਨੇ ਆ ਕੇ ਫੱਟੇ ਚੱਕ ਬੱਲੇਬਾਜ਼ੀ ਕੀਤੀ। ਪਰ ਕੋਹਲੀ ਮਗਰੋਂ ਦੌੜਾਂ ਦੀ ਰਫ਼ਤਾਰ ਘਟਣ ਕਾਰਨ ਸੰਕਟ ਦੇ ਬੱਦਲ ਬਣਨ ਹੀ ਲੱਗੇ ਸਨ ਕਿ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਮੋਰਚਾ ਸਾਂਭ ਲਿਆ। ਧੋਨੀ ਨੇ 54 ਗੇਂਦਾਂ ਵਿੱਚ ਦੋ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਧੋਨੀ ਨੇ 50ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਛੱਕਾ ਜੜ ਕੇ ਆਸਟ੍ਰੇਲੀਆ ਦੇ ਟੀਚੇ ਦੀ ਬਰਾਬਰੀ ਕਰ ਲਈ, ਅਗਲੀ ਗੇਂਦ ‘ਤੇ ਆਸਾਨ ਇੱਕ ਰਨ ਲੈ ਕੇ ਮੈਚ ਜਿੱਤਿਆ

LEAVE A REPLY

Please enter your comment!
Please enter your name here