ਕੋਰੋਨਾਵਾਇਰਸ ਨਾਲ ਪੰਜਾਬ ‘ਚ ਇੱਕ ਹੋਰ ਮੌਤ, ਮਰੀਜਾਂ ਦੀ ਗਿਣਤੀ 41

0
58

ਚੰਡੀਗੜ੍ਹ: ਕੋਰੋਨਾਵਾਇਰਸ ਦੇਸ਼ ਭਰ ‘ਚ ਆਪਣਾ ਪ੍ਰਕੋਪ ਦਿੱਖਾ ਰਿਹਾ ਹੈ। ਪੰਜਾਬ ‘ਚ ਅੱਜ ਕੋਈ ਨਵਾਂ ਕੋਰੋਨਾ ਪੋਜ਼ਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਇਹ ਇੱਕ ਚੰਗਾ ਸੰਕੇਤ ਹੈ। ਇਸ ਤੋਂ ਇੱਕ ਉਮੀਦ ਵੀ ਲਾਈ ਜਾ ਰਹੀ ਹੈ ਕਿ ਪੰਜਾਬ ‘ਚ ਇਸ ਮਾਰੂ ਵਾਇਰਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਪਰ ਮੁਹਾਲੀ ‘ਚ ਇੱਕ ਵਿਅਕਤੀ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ।ਪੰਜਾਬ ‘ਚ ਕੁਲ 41 ਕੋਰੋਨਾ ਪੋਜ਼ਟਿਵ ਕੇਸ ਹਨ ਅਤੇ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਵਾਇਰਸ ਨਾਲ ਸੰਕਰਮਿਤ ਇੱਕ 65 ਸਾਲਾ ਵਿਅਕਤੀ ਦੀ ਮੰਗਲਵਾਰ ਨੂੰ ਇੱਥੇ ਮੌਤ ਹੋ ਗਈ, ਜਿਸ ਨਾਲ ਰਾਜ ਵਿੱਚ ਕੋਵਿਡ -19 ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪੀਜੀਆਈਐਮਈਆਰ ਵਿਖੇ ਇਲਾਜ ਚੱਲ ਰਿਹਾ ਸੀ ਅਤੇ ਉਸ ਦੀ ਦੁਪਹਿਰ 1 ਵਜੇ ਦੇ ਕਰੀਬ ਮੌਤ ਹੋ ਗਈ।ਇਹ ਵਿਅਕਤੀ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਨਯਾਗਾਓਂ ਦਾ ਵਸਨੀਕ ਸੀ ਅਤੇ ਸੋਮਵਾਰ ਨੂੰ ਕੋਵੀਡ -19 ਲਈ ਪੋਜ਼ਟਿਵ ਟੈਸਟ ਹੋਇਆ ਸੀ।

ਛਾਤੀ ਵਿੱਚ ਦਰਦ ਅਤੇ ਸਾਹ ਦੀ ਸ਼ਿਕਾਇਤ ਹੋਣ ਤੋਂ ਬਾਅਦ ਉਸਨੂੰ ਛੇ ਦਿਨ ਪਹਿਲਾਂ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਇਸ ਵਕਤ 148 ਲੋਕਾਂ ਦੀ ਟੈਸਟ ਰਿਪੋਰਟ ਆਉਣੀ ਅਜੇ ਬਾਕੀ ਹੈ।ਪੰਜਾਬ ‘ਚ ਸਭ ਤੋਂ ਵੱਧ ਮਰੀਜ਼ ਨਵਾਂ ਸ਼ਹਿਰ ‘ਚ ਹਨ। ਇੱਥੇ ਕੋਰੋਨਾ ਦੇ 19 ਮਰੀਜ਼ ਹਨ। ਇਸ ਤੋਂ ਸੱਤ ਮਰੀਜ਼ ਮੁਹਾਲੀ, ਛੇ ਮਰੀਜ਼ ਹੁਸ਼ਿਆਰਪੁਰ, ਪੰਜ ਮਰੀਜ਼ ਜਲੰਧਰ, ਇੱਕ ਕੇਸ ਅੰਮ੍ਰਿਤਸਰ, ਦੋ ਮਾਮਲੇ ਲੁਧਿਆਣਾ ਅਤੇ ਇੱਕ ਕੋਰੋਨਾ ਪੋਜ਼ਟਿਵ ਕੇਸ ਪਟਿਆਲਾ ‘ਚ ਹੈ।

LEAVE A REPLY

Please enter your comment!
Please enter your name here