ਕਾਂਗਰਸ ਨੇ ਕੀਤੇ ਮੋਦੀ ਸਰਕਾਰ ਦੇ ਅਰਥੀ ਫੂਕ ਪ੍ਰਦਰਸ਼ਨ

0
0

ਬੁਢਲਾਡਾ, 17 ਜੂਨ (ਸਾਰਾ ਯਹਾ)-ਕਾਂਗਰਸ ਪਾਰਟੀ ਨੇ ਅੱਜ ਬੱਛੌਆਣਾ, ਭਾਦੜਾ, ਕਣਕਵਾਲ ਚਹਿਲਾਂ, ਆਲਮਪੁਰ ਬੋਦਲਾ, ਗੁੜੱਦੀ, ਖੀਵਾ ਮੀਹਾਂ ਸਿੰਘ ਵਾਲਾ ਵਿੱਚ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਦੀ ਅਗਵਾਈ ਹੇਠ ਮੋਦੀ ਸਰਕਾਰ ਦੇ ਅਰਥੀ ਫੂਕ ਪ੍ਰਦਰਸ਼ਨ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਭੱਟੀ ਨੇ ਕਿਹਾ ਕਿ ਪਿੰਡ ਪੱਧਰ ਤੇ ਕੀਤੇ ਜਾ ਰਹੇ ਅੰਦੋਲਨ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ ਇਸ ਗੱਲ ਦੀ ਅਗਵਾਈ ਭਰਦਾ ਹੈ ਕਿ ਲੋਕ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਤੇ ਹੁਣ ਉਹ ਦੇਸ਼ ਵਿੱਚ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਫਤੇ ਭਰ ਵਿੱਚ ਸਮੁੱਚੇ ਹਲਕੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਉਸ ਦੀ ਰਿਪੋਰਟ ਪਾਰਟੀ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਜਾਵੇਗੀ। ਇਸ ਮੌਕੇ ਕੇ.ਸੀ ਬਾਵਾ ਬੱਛੌਆਣਾ, ਆਤਮਾ ਸਿੰਘ, ਮਾਇਆ ਕੋਰ, ਰਾਣੀ ਕੋਰ ਭਾਵਾ, ਮਹਿੰਦਰ ਸਿੰਘ ਗੁੜੱਦੀ, ਭੋਲਾ ਸਿੰਘ ਗੁੜੱਦੀ, ਇਕਬਾਲ ਸਿੰਘ ਬਖਸੀਵਾਲਾ, ਚੰਚਲ ਸਿੰਘ, ਸੁਰਿੰਦਰ ਸਿੰਘ ਆਲਮਪੁਰ ਬੋਦਲਾ, ਭਗਵੰਤ ਚਹਿਲ, ਪ੍ਰਵੇਸ਼ ਕੁਮਾਰ ਹੈਪੀ, ਪੂਰਨ ਸਿੰਘ, ਰਾਮ ਸਿੰਘ ਹੀਰੋਂ ਵੀ ਮੋਜੂਦ ਸਨ।


EDITED BY : SARA YAHA | | Last Updated :17 June 2018

LEAVE A REPLY

Please enter your comment!
Please enter your name here