ਕਾਂਗਰਸੀ ਲੀਡਰ ਦੇ ਕਤਲ ਕੇਸ ‘ਚ ਕਾਰਤਿਕ ਘੋੜਾ ਗ੍ਰਿਫਤਾਰ

0
0

ਅੰਮ੍ਰਿਤਸਰ (ਸਾਰਾ ਯਹਾ) : ਪੁਲਿਸ ਦੇ ਸੀਆਈਏ ਵਿੰਗ ਨੇ ਅੱਜ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਮਾਮਲੇ ਵਿੱਚ ਰੇਕੀ ਕਰਨ ਵਾਲੇ ਇੱਕ ਹੋਰ ਮੁਲਜ਼ਮ ਕਾਰਤਿਕ ਉਰਫ ਘੋੜਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਗ੍ਰਿਫਤਾਰੀ ਉਸ ਵੇਲੇ ਹੋਈ ਜਦੋਂ ਕਾਰਤਿਕ ਰੇਲਵੇ ਸਟੇਸ਼ਨ ਤੋਂ ਦੁਰਗਿਆਣਾ ਮੰਦਰ ਵਾਲੇ ਪਾਸੇ ਆ ਰਿਹਾ ਸੀ।

ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਕਾਰਤਿਕ ਉਰਫ ਘੋੜਾ ਨੇ ਗੁਰਦੀਪ ਪਹਿਲਵਾਨ ਦੇ ਕਤਲ ਤੋਂ ਪਹਿਲਾਂ ਉਸ ਦੀ ਤਿੰਨ-ਚਾਰ ਦਿਨ ਲਗਾਤਾਰ ਰੇਕੀ ਕੀਤੀ ਸੀ। ਉਸ ਜਗ੍ਹਾ ਦਾ ਵੀ ਦੌਰਾ ਕੀਤਾ ਸੀ ਜਿੱਥੇ ਗੁਰਦੀਪ ਪਹਿਲਵਾਨ ਦਾ ਕਤਲ ਹੋਇਆ ਸੀ। ਕਾਰਤਿਕ ਉਰਫ ਘੋੜਾ ਨੇ ਹੀ ਕਾਤਲਾਂ ਨੂੰ ਦੱਸਿਆ ਕਿ ਗੁਰਦੀਪ ਇਸ ਅਖਾੜੇ ਵਿੱਚ ਇਕੱਲਾ ਆਉਂਦਾ ਹੈ ਤੇ ਉਸ ਨਾਲ ਕੋਈ ਵੀ ਸਾਥੀ ਨਹੀਂ ਹੁੰਦਾ। ਕਾਰਤਿਕ ਘੋੜਾ ਨੇ ਹੀ ਪੂਰੇ ਸਮੇਂ ਦੀ ਜਾਣਕਾਰੀ ਸ਼ੂਟਰਾਂ ਨੂੰ ਦਿੱਤੀ ਸੀ।

ਇਸ ਤੋਂ ਬਾਅਦ ਹੀ ਪਹਿਲਵਾਨ ਦੇ ਕਤਲ ਦੀ ਪਲਾਨਿੰਗ ਬਣਾਈ ਗਈ ਸੀ। ਕਾਰਤਿਕ ਅੰਮ੍ਰਿਤਸਰ ਦੀ ਹਰੀਜਨ ਕਾਲੋਨੀ ਦਾ ਰਹਿਣ ਵਾਲਾ ਹੈ। ਇਸ ਦਾ ਨਾਮ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਜੱਗੂ ਭਗਵਾਨਪੁਰੀਆ, ਬੌਬੀ ਮਲਹੋਤਰਾ, ਸੋਨੂੰ ਕੰਗਲਾ ਤੇ ਅਵਨੀਤ ਸਿੰਘ ਉਰਫ ਸੋਨੂੰ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ।

ਗੁਰਦੀਪ ਪਹਿਲਵਾਨ ਕਤਲ ਕਾਂਡ ਵਿੱਚ ਪੁਲਿਸ ਦੀ ਇਹ ਦੂਜੀ ਗ੍ਰਿਫ਼ਤਾਰੀ ਹੈ ਜਦਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸੋਨੂੰ ਵੋਟਾਂ ਨੂੰ ਪੁਲਿਸ ਨੇ ਚਾਰ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ। ਜਦਕਿ ਜੱਗੂ ਭਗਵਾਨਪੁਰੀਆ ਬੌਬੀ ਮਲਹੋਤਰਾ ਤੇ ਸੋਨੂੰ ਕੰਗਲਾ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਨ ਜਿਨ੍ਹਾਂ ਨੂੰ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛ ਕੇ ਕੀਤੀ ਸੀ।

ਗਰਦੀਪ ਕਤਲ ਕਾਂਡ ਵਿੱਚ ਰਜਤ ਮਲਹੋਤਰਾ ਉਰਫ ਕਰਨ ਮਸਤੀ, ਅੰਗਰੇਜ਼ ਸਿੰਘ, ਅਰੁਣ ਛੁਰੀ ਮਾਰ ਤੇ ਅਮਨਪ੍ਰੀਤ ਸਿੰਘ ਰਿੰਕਾ ਫਰਾਰ ਹਨ। ਪੁਲਿਸ ਦਾ ਇਹ ਦਾਅਵਾ ਹੈ ਕਿ ਇਨ੍ਹਾਂ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਕਾਰਤਿਕ ਘੋੜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਕਾਰਤਿਕ ਨੂੰ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ।


EDITED BY : SARA YAHA | | Last Updated :26 June 2018

LEAVE A REPLY

Please enter your comment!
Please enter your name here