ਕਬਾੜੀਏ ਦੀ ਦੁਕਾਨ ਵਿਚ ਧਮਾਕਾ, ਮਾਲਕ ਸਮੇਤ ਉਸ ਦਾ ਪੁੱਤਰ ਆਏ ਧਮਾਕੇ ਦੀ ਲਪੇਟ ਵਿਚ

0
1

ਬੁਢਲਾਡਾ 18 ਅਗਸਤ (ਸਾਰਾ ਯਹਾ)- ਬੁਢਲਾਡਾ ਦੇ ਗੁਰੂ ਨਾਨਕ ਕਾਲਜ ਰੋਡ ਤੇ ਇ¤ਕ ਕਬਾੜੀਏ ਦੀ ਦੁਕਾਨ ਵਿਚ ਪਏ ਕਬਾੜ ਵਿਚੋਂ ਕੰਮ ਕਰਦੇ ਸਮੇਂ ਅਚਾਨਕ ਧਮਾਕਾ ਹੋਣ ਕਾਰਨ ਤਿੰਨ ਵਿਅਕਤੀਆਂ ਗੰਭੀਰ ਰੁੂਪ ਵਿਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜੁਕ ਦੱਸੀ ਜਾਂਦੀ ਹੈ। ਮੌਕੇ *ਤੇ ਚਸਮਦੀਪ ਗਵਾਹਾਂ ਅਨੁਸਾਰ ਜਦ ਇਹ ਧਮਾਕਾ ਹੋਇਆ, ਉਸ ਵੇਲੇ ਮਜ਼ਦੂਰ ਗੋਲ ਲੋਹੇ ਦੀ ਇਕ ਢਾਲ ਨੂੰ ਹਥੌੜੇ ਨਾਲ ਤੋੜ ਰਹੇ ਸਨ। ਅਚਾਨਕ ਧਮਾਕੇ ਦਾ ਵੱਡਾ ਖੜਕਾ ਸੁਣਕੇ ਇਕ ਵਾਰ ਦੁਕਾਨ ਅੰਦਰ ਸੁੰਨਸਾਨ ਛਾ ਗਈ ਅਤੇ ਹਨੇਰ ਗਵਾਰ ਹੋ ਗਿਆ ਅਤੇ ਕੁੱਝ ਦੇਰ ਬਾਅਦ ਜਦੋਂ ਦਿਖਾਈ ਦਿੱਤਾ, ਉਦੋਂ ਤੱਕ ਦੁਕਾਨ ਮਾਲਕ, ਉਸਦੇ ਲੜਕੇ ਸਮੇਤ ਇਕ ਮਜ਼ਦੂਰ ਧਮਾਕੇ ਵਿਚ ਜ਼ਖਮੀ ਹੋ ਚੁੱਕੇ ਸਨ। ਇਸ ਨੂੰ ਲੈਕੇ ਦੁਕਾਨ ਦੇ ਆਸ ਪਾਸ ਵਿਚ ਹਫੜਾ ਦਫੜੀ ਮੱਚ ਗਈ।
ਵੇਰਵਿਆਂ ਅਨੁਸਾਰ ਸ਼ਨੀਵਾਰ ਦੀ ਦੁਪਿਹਰ ਵੇਲੇ ਕਬਾੜੀਏ ਬਲਬੀਰ ਸਿੰਘ ਦੀ ਦੁਕਾਨ *ਤੇ ਇਕ ਮਜਦੂਰ ਗੋਲ ਲੋਹੇ ਦੀ ਢਾਲ ਨੂੰ ਹਥੋੜੇ ਨਾਲ ਤੋੜ ਰਿਹਾ ਸੀ, ਤਦ ਉਥੇ ਅਚਾਨਕ ਜਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣਦਿਆਂ ਆਸ—ਪਾਸ ਦੇ ਦੁਕਾਨਦਾਰ ਡਰਦੇ ਹੋਏ ਇ¤ਧਰ—ਉਧਰ ਭੱਜ ਨਿਕਲੇ। ਕੁਝ ਸਮੇਂ ਬਾਅਦ ਜਦੋਂ ਕਬਾੜੀਏ ਦੀ ਦੁਕਾਨ ਦੇਖਣ *ਤੇ ਧਮਾਕੇ ਦੌਰਾਨ ਮਲਕੀਤ ਸਿੰਘ (21), ਹਰਫੂਲ ਸਿੰਘ (40) ਅਤੇ ਕਬਾੜ ਦੀ ਫੇਰੀ ਲਗਾਉਣ ਵਾਲਾ ਅਜੈ ਕੁਮਾਰ (23) ਜਖਮੀ ਹੋ ਗਏ, ਜਿੰਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਵ¤ਲੋਂ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿ¤ਥੇ ਹਾਲੇ ਕੁਮਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦੂਸਰੇ ਪਾਸੇ ਘਟਨਾ ਦਾ ਜਾਇਜ਼ਾ ਲੇੈਣ ਲਈ ਮੋਕੇ ਤੇ ਐਸ.ਪੀ (ਡੀ) ਅਨਿਲ ਕੁਮਾਰ, ਡੀ.ਐਸ.ਪੀ ਜਸਪ੍ਰੀਤ ਸਿੰਘ, ਐਸ.ਐਚ.ਓ ਰਾਜਿੰਦਰਪਾਲ ਸਿੰਘ, ਐਸ.ਐਚ.ਓ ਬੋਹਾ ਗੁਰਦੀਪ ਸਿੰਘ, ਐਸ.ਐਚ.ਓ ਬਰੇਟਾ ਪਿ®ਤਪਾਲ ਸਿੰਘ ਪਾਰਟੀ ਸਮੇਤ ਪੁੱਜੇ। ਇਸ ਧਮਾਕੇ ਦੇ ਕਾਰਨਾਂ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਇਸ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਤੋਂ ਬਾਅਦ ਹੀ ਇਸ ਦਾ ਕੁੱਝ ਪਤਾ ਲੱਗ ਸਕੇਗਾ। ਪੁਲੀਸ ਅਧਿਕਾਰੀਆਂ ਨੇ ਬਾਰੀਕੀ ਨਾਲ ਧਮਾਕਾ ਸਥਾਨ ਦਾ ਜਾਇਜ਼ਾ ਲੈਕੇ ਉਸਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਦੁਕਾਨ ਅੰਦਰ ਆਏ ਕਬਾੜ ਦੀ ਪੁੱਛਗਿੱਛ ਕੀਤੀ ਜਾਵੇਗੀ, ਜਦੋਂ ਕਿ ਦੁਕਾਨ ਵਿਚ ਪਏ ਹੋਰ ਕਬਾੜ ਦੀ ਜਾਂਚ—ਪਰਖ ਕੀਤੀ ਜਾ ਰਹੀ ਹੈ।


EDITED BY : SARA YAHA | | Last Updated :7:੦1 pm 18 august 2018

LEAVE A REPLY

Please enter your comment!
Please enter your name here