ਆਊਣ ਵਾਲੇ ਸਾਲਾਂ ਵਿਚ ਪੰਜਾਬ ਦੀ ਹਰਿਆਲੀ ਲਈ ਪੰਜਾਬੀਆਂ ਦਾ ਨਾਮ ਆਵੇਗਾ ਮੋਹਰੀ ਕਤਾਰ ਵਿਚ: ਧਰਮਸੋਤ

0
23

ਮਾਨਸਾ/ਚੰਡੀਗੜ੍ਹ, (ਸਾਰਾ ਯਹਾ,(ਬਲਜੀਤ ਸ਼ਰਮਾ) 31 ਅਗਸਤ : ਪੰਜਾਬ ਸਰਕਾਰ ਵੱਲੋਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਸੂਬਾ ਪੱਧਰੀ 70 ਵਾਂ ਵਣ ਮਹਾਂਉਤਸਵ ਸਥਾਨਕ ਰੌਇਲ ਗਰੀਨ ਪੈਲੇਸ ਵਿਖੇ ਮਨਾਇਆ ਗਿਆ ਜਿਸ ਵਿਚ ਜੰਗਲਾਤ, ਛਪਾਈ ਅਤੇ ਲਿਖਣ ਸਮੱਗਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਤਰੀ ਪੰਜਾਬ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਤਸਵ ਦੀ ਸ਼ੁਰੂਆਤ ਸ੍ਰੀ ਸਾਧੂ ਸਿੰਘ ਧਰਮਸੋਤ ਵੱਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਨਿੰਮ੍ਹ ਦਾ ਬੂਟਾ ਲਗਾ ਕੇ ਕੀਤੀ ਗਈ।

                 ਅੱਜ ਦੇ ਇਸ ਸ਼ੁੱਭ ਦਿਹਾੜੇ ਮੌਕੇ ਸਮੂਹ ਹਾਜਰੀਨ ਨੂੰ ਸੰਬੋਧਨ ਕਰਦਿਆਂ ਮਾਨਯੋਗ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅੱਜ ਦੇ ਦਿਹਾੜੇ ਨੂੰ ਅਸੀਂ ਧਰਤੀ ਮਾਂ ਨੂੰ ਹਰਿਆ ਭਰਿਆ ਅਤੇ ਠੰਡਾ ਰੱਖਣ ਲਈ ਰੁੱਖ ਲਗਾਉਣ ਦੀ ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਲਈ ਵਣ ਮਹਾਂਉਤਸਵ ਦੇ ਤੌਰ ਤੇ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਕਿ ਇਸ ਕੰਮ ਵਿਚ ਪੰਜਾਬ ਦੇ ਸਾਰੇ ਛੋਟੇ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕ ਪੂਰੀ ਤਨਦੇਹੀ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੂਰਬ ਮਨਾ ਰਹੇ ਹਾਂ ਜਿਸ ਦੇ ਮੱਦੇਨਜ਼ਰ  ਹਰ ਪਿੰਡ ਵਿਚ 550 ਬੂਟੇ ਲਗਾਉਣ ਅਤੇ ਬਚਾਉਣ ਦੀ ਮੁਹਿੰਮ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਰਾਜ ਵਿਚ ਲਗਭਗ 70 ਲੱਖ ਬੂਟੇ ਲਗਾਏ ਜਾਣੇ ਹਨ। ਪੰਜਾਬ ਰਾਜ ਦੇ 13300 ਪਿੰਡਾਂ ਵਿਚੋਂ ਹੁਣ ਤੱਕ 11000 ਪਿੰਡਾਂ ਵਿਚ 62 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ। ਇਸੇ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਮ ਸਤਿਕਾਰ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮੀਆਂਵਕੀ ਤਕਨੀਕ ਨਾਲ ਨਾਨਕ ਬਗੀਚੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ।

                 ਉਨ੍ਹਾਂ ਅੱਗੇ ਕਿਹਾ ਕਿ ਸਾਲ 2018-19 ਦੌਰਾਨ ਗਰੀਨ ਪੰਜਾਬ ਮਿਸ਼ਨ ਤਹਿਤ  500 ਹੈਕਟਰ ਤੋਂ ਵੱਧ ਰਕਬੇ ਵਿਚ ਬੂਟੇ ਪੰਚਾਇਤਾਂ ਦੀਆਂ ਸੰਸਥਾਨਕ ਥਾਵਾਂ ਤੇ ਲਗਾਏ ਗਏ ਅਤ ਨਰਸਰੀਆਂ ਵਿਚ 118.40 ਲੱਖ ਬੂਟੇ ਲਗਾਏ ਗਏ। ਇਸੇ ਮਿਸ਼ਨ ਤਹਿਤ ਬੀਤੇ ਸਾਲ ਚੰਦਨ ਦੇ ਬੂਟੇ ਲਗਾਉਣ ਦੀ ਸ਼ੁਰੂਆਤ ਵੀ ਪੰਜਾਬ ਰਾਜ ਵਿਚ ਕੀਤੀ ਗਈ। ਚਾਲੂ ਸਾਲ 2019-20 ਦੌਰਾਨ 750 ਹੈਕਟਰ ਰਕਬੇ ਵਿਚ ਪੰਚਾਇਤਾਂ ਦੀਆਂ ਥਾਵਾਂ ਤੇ ਬੂਟੇ ਲਗਾਏ ਜਾ ਰਹੇ ਹਨ। 180 ਲੱਖ ਬੂਟੇ ਨਰਸਰੀਆਂ ਵਿਚ ਉਗਾਏ ਅਤੇ ਸੰਭਾਲੇ ਜਾਣੇ ਹਨ ਅਤੇ ਪਿੰਡਾਂ ਦੀਆਂ ਿਕ ਸੜਕਾਂ ਤੇ 70,000 ਟਾਲ ਪਲਾਂਟਸ ਟਰੀ ਗਾਰਡਾਂ ਸਮੇਤ ਲਗਾਏ ਜਾਣੇ ਹਨ।

                 ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚ ਔਸ਼ਧੀ ਪੌਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ 232 ਸਕੂਲਾਂ ਵਿਚ 122.96 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਹਰਬਲ ਗਾਰਡਨ ਤਿਆਰ ਕੀਤੇ ਜਾ ਰਹੇ ਹਨ। ਨੈਸ਼ਨਲ ਆਯੂਸ਼ ਮਿਸ਼ਨ ਤਹਿਤ ਪੰਜਾਬ ਦੇ ਕਿਸਾਨਾਂ ਵੱਲੋਂ ਖੇਤਾਂ ਵਿਚ ਕੀਤੀ ਜਾ ਰਹੀ ਔਸ਼ਧੀ ਪੌਦਿਆਂ ਦੀ ਖੇਤੀ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਤੌਂ ਇਲਾਵਾ ਘਰ ਘਰ ਹਰਿਆਲੀ  ਸਕੀਮ ਅਤੇ ਆਈ ਹਰਿਆਲੀ ਐਪ ਰਾਹੀਂ ਮੁਫ਼ਤ ਪੌਦੇ ਸਪਲਾਈ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਣਾਂ ਦੇ ਵਿਕਾਸ ਅਤੇ ਵਣ ਪ੍ਰਬੰਧਨ ਦੀ ਬਿਹਤਰ ਨਿਗਰਾਨੀ ਲਈ ਡਰੋਨ ਟੈਕਨੋਲੋਜੀ ਦੀ ਵਰਤੋ ਦੀ ਸ਼ੁਰੂਆਤ ਕੀਤੀ ਗਈ ਹੈ। ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਜੈਵ ਬਾਲਣ ਨੂੰ ਹੱਲਾਸ਼ੇਰੀ ਦੇਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੀਆਂ ਜੀਵਨ ਦਾਤਾ ਨਦੀਆਂ ਸਤਲੁਜ, ਬਿਆਸ ਦੇ ਕਲਿਆਣ ਲਈ ਹਿਮਾਲਿਅਨ ਫਾਰੈਸਟ ਰਿਸਰਚ ਇੰਸਟੀਚਿਊਟ, ਸ਼ਿਮਲਾ ਦੇ ਸਹਿਯੋਗ ਨਾਲ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

                 ਅਖ਼ੀਰ ਵਿਚ ਉਨ੍ਹਾਂ ਧਾਰਮਿਕ ਸੰਸਥਾਵਾਂ, ਈਕੋ, ਯੂਥ ਕਲੱਬਾਂ ਅਤੇ ਹੋਰ ਸੰਸਥਾਵਾਂ ਵਿਚ ਵੱਧ ਤੋਂ ਵੱਧ ਬੂਟੇ ਲਗਾ ਕੇ ਮਨੁੱਖਤਾ ਦੀ ਤੰਦਰੁਸਤੀ ਅਤੇ ਭਲਾਈ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਵਿਚ ਪੰਜਾਬੀਆਂ ਦਾ ਨਾਮ ਪਹਿਲੇ ਨੰਬਰ ਤੇ ਆਊਂਦਾ ਹੈ ਉਸੇ ਤਰਾਂ ਆਉਣ ਵਾਲੇ ਸਾਲਾਂ ਵਿਚ ਹਰਿਆਲੀ ਲਈ ਵੀ ਪੰਜਾਬੀਆਂ ਦਾ ਨਾਮ ਮੋਹਰੀ ਕਤਾਰ ਵਿਚ ਹੋਵੇ, ਸਾਨੂੰ ਇਸ ਜਨੂੰਨ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਵਣ ਮਹਾਂਉਤਸਵ ਵਿਚ ਸ਼ਾਮਲ ਹੋਣ ਲਈ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ।

                 ਇਸ ਮੌਕੇ ਜਿੱਥੇ ਸੰਵਾਦ ਰੰਗਮੰਚ ਗਰੁੱਪ ਚੰਡੀਗੜ੍ਹ ਵੱਲੋਂ ਵਾਤਾਵਰਣ ਅਤੇ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਦਾ ਨਾਟਕ ਪ੍ਰਾਇਵਰਣ ਕੀ ਰਕਸ਼ਾ, ਦੁਨੀਆ ਕੀ ਸੁਰਕਸ਼ਾ ਪੇਸ਼ ਕੀਤਾ ਗਿਆ ਉੱਥੇ ਹੀ ਜੰਗਲਾਤ ਵਿਭਾਗ ਵੱਲੋਂ ਵੱਖ-ਵੱਖ ਪੌਦਿਆਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਅਤੇ ਮਹਾਂਉਤਸਵ ਵਿਚ ਭਾਗ ਲੈਣ ਵਾਲੇ ਲੋਕਾਂ ਨੂੰ ਮੁਫ਼ਤ ਵਿਚ ਪੌਦਿਆਂ ਦੀ ਵੰਡ ਕੀਤੀ ਗਈ। ਸ੍ਰੀ ਸਾਧੂ ਸਿੰਘ ਧਰਮਸੋਤ ਨੇ ਪੌਦਿਆਂ ਦੀਆਂ 10 ਟਰਾਲੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਹ ਪੌਦੇ ਪਿੰਡਾਂ ਵਿਚ ਮੁਫ਼ਤ ਵੰਡੇ ਜਾਣਗੇ।

ਇਸ ਮੌਕੇ ਪਿੰ੍ਰਸੀਪਲ ਚੀਫ਼ ਕਨਜ਼ਰਵੇਟਰ ਵਣ ਸ੍ਰੀ ਜਤਿੰਦਰ ਸ਼ਰਮਾ, ਚੀਫ਼ ਕਨਜ਼ਰਵੇਟਰ ਜੰਗਲਾਤ (ਪੌਦੇ) ਸ੍ਰੀ ਤੁਸ਼ਾਰ ਕਾਂਤੀ ਬਹੇਰਾ, ਕਨਜ਼ਰਵੇਟਰ ਜੰਗਲਾਤ ਸਾਊਥ ਸਰਕਲ ਸ੍ਰੀ ਵਿਸ਼ਾਲ ਚੌਹਾਨ, ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਾਇਸ ਚੇਅਰਮੈਨ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਸ੍ਰੀ ਰਾਮ ਸਿੰਘ, ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰੀ ਅਮਿ੍ਰਤਪਾਲ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਮਨੋਜ ਬਾਲਾ, ਹਲਕਾ ਇੰਚਾਰਜ ਬੁਢਲਾਡਾ ਸ੍ਰੀਮਤੀ ਰਣਜੀਤ ਕੌਰ ਭੱਟੀ ਮੌਜੂਦ ਸਨ।

ਆਸ਼ੂ ਸੰਦਲ ਪੰਜਾਬੀ ਗਾਣਾ ਰਿਲੀਜ਼ ਹੋ ਚੁਕਿਆ ਵੱਧ ਤੋਂ ਵੱਧ ਸ਼ੇਅਰ ਕਰੋ

LEAVE A REPLY

Please enter your comment!
Please enter your name here