ਅਕਾਲੀ-ਭਾਜਪਾ ਨੂੰ ਹਰਾਉਣ ਲਈ ਕਾਂਗਰਸ, ‘ਆਪ’ ਤੇ ਬੀਐਸਪੀ ਲਈ ਦਰ ਖੁੱਲ੍ਹੇ

0
2

ਚੰਡੀਗੜ੍ਹ (ਸਾਰਾ ਯਹਾ) : ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੂਰੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਨੂੰ ਹਰਾਉਣ ਲਈ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੈਕੂਲਰ ਪਾਰਟੀਆਂ ਨਾਲ ਗਠਜੋੜ ਕਰਾਂਗੇ। ਕਾਂਗਰਸ, ਆਪ ਤੇ ਬੀਐਸਪੀ ਲਈ ਦਰਵਾਜ਼ੇ ਖੁੱਲ੍ਹੇ ਹਨ ਪਰ ਹਰ ਪਾਰਟੀ ਨਾਲ ਗਠਜੋੜ ਦਾ ਫੈਸਲਾ ਸੂਬਾ ਕਮੇਟੀ ਕਰੇਗੀ।

ਉਨ੍ਹਾਂ ਕਿਹਾ ਹੈ ਕਿ ਦੇਸ਼ ਪੱਧਰ ਦਾ ਕੋਈ ਗਠਜੋੜ ਨਹੀਂ ਕਰਾਂਗੇ। ਹਰ ਪਾਰਟੀ ਦੀ ਸੂਬਾ ਕਮੇਟੀ ਮੁਤਾਬਕ ਹੀ ਗਠਜੋੜ ਹੋਣਗੇ। ਮੋਦੀ ਨੂੰ ਸੱਤਾ ਵਿੱਚੋਂ ਬਾਹਰ ਰੱਖਣਾ ਸਾਡਾ ਮੁੱਖ ਮਕਸਦ ਹੈ। ਯੇਚੁਰੀ ਨੇ ਕਿਹਾ ਕਿ ਬੀਜੇਪੀ ਨੇ ਹਮੇਸ਼ਾ ਧਰਮ ਦੇ ਅਧਾਰ ‘ਤੇ ਸਮਾਜ ਵੰਡ ਕੇ ਸਿਆਸਤ ਕੀਤੀ ਹੈ ਤੇ ਅਸੀਂ ਇਸ ਤਰ੍ਹਾਂ ਦੀ ਸਿਆਸਤ ਦੇ ਸਖ਼ਤ ਖਿਲਾਫ ਹਾਂ।

ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਵੀ ਬੀਜੇਪੀ ਦੇ ਖਿਲਾਫ ਹਨ। ਪੂਰਾ ਮਾਹੌਲ ਬੀਜੇਪੀ ਦੇ ਖ਼ਿਲਾਫ਼ ਬਣ ਰਿਹਾ ਹੈ। ਇਸ ਲਈ ਧਰਮ ਨਿਰਪੱਖ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੀਆਂ ਨੀਤੀਆਂ ਉਸ ਨੂੰ ਲੈ ਡੁੱਬਣਗੀਆਂ।


EDITED BY : SARA YAHA | | Last Updated : 6:20 pm 19 JULY 2018

LEAVE A REPLY

Please enter your comment!
Please enter your name here